ਅਜੈ  ਕੋਛੜ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪੱਧਰ ਤੇ ਲਗਾਏ ਜਾ ਰਹੇ 550 ਬੂਟਿਆਂ ਦੀ ਲੜੀ ਤਹਿਤ ਹਲਕੇ ਦੇ ਪਿੰਡ ਡੁਮੇਲੀ ਵਿਖੇ ਸਰਪੰਚ ਕੁਲਵੀਰ ਕੋਰ ਦੀ ਅਗਵਾਈ ਹੇਠ ਜੰਗਲਾਤ ਵਿਭਾਗ ਅਤੇ ਮਨਰੇਗਾ ਵਰਕਰਾਂ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿਮ ਦਾ ਸ਼ੁੱਭ ਆਰੰਭ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਵਲੋਂ ਕਰਵਾਇਆ ਗਿਆ। ਉਹਨਾਂ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਜੋ ਬੂਟੇ ਲਗਾਏ ਜਾ ਰਹੇ ਹਨ ਉਹਨਾਂ ਦੀ ਸੁਚੱਜੇ ਢੰਗ ਨਾਲ ਦੇਖਭਾਲ ਕੀਤੀ ਜਾਵੇ ਤਾਂ ਜੋ ਪੰਜਾਬ ਸਰਕਾਰ ਦਾ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਕੀਤਾ ਇਹ ਉਪਰਾਲਾ ਸਫਲ ਹੋ ਸਕੇ। ਸਰਪੰਚ ਮੀਨੂੰ ਨੇ ਭਰੋਸਾ ਦਿੱਤਾ ਕਿ ਇਹਨਾਂ ਬੂਟਿਆਂ ਦੀ ਦੇਖਭਾਲ ਦਾ ਉੱਚ ਪੱਧਰਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਜੈਇਦੰਰਪਾਲ ਸਿੰਘ ਐਸ.ਡੀ.ਐਮ ਫਗਵਾੜਾ.ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਤੇ ਹਰਬਿਲਾਸ ਬੀ ਡੀ ਉ ਫਗਵਾੜਾ.ਊਸ਼ਾ ਰਾਣੀ S H O ਫਗਵਾੜਾ.ਹਰਨੇਕ ਸਿੰਘ ਨੇਕੀ.ਕੁਲਵਿੰਦਰ ਸਿੰਘ ਕਿੰਦਾ.ਪਰਵਿੰਦਰ ਪਾਲ ਸਿੰਘ.ਤੀਰਥ ਸਿੰਘ ਲੰਬੜਦਾਰ ਤੇ ਹੋਰ ਪਿੰਡ ਵਾਸੀ