*ਗਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਸ਼ਹਿਰ ਵਾਸੀ-ਬੰਗਾ

ਫਗਵਾੜਾ(ਡਾ ਰਮਨ /ਅਜੇ ਕੋਛੜ) ਕੋਰੋਨਾ ਵਾਇਰਸ ਕਾਰਨ ਸੂਬੇ ਅੰਦਰ ਬੀਤੇ ਦਿਨਾਂ ਤੋਂ ਲਗਾਏ ਗਏ ਕਰਫਿਊ ਕਾਰਨ ਜਿੱਥੇ ਹਰ ਵਰਗ ਪ੍ਰੇਸ਼ਾਨ ਹੈ ਉੱਥੇ ਹੀ ਦਿਹਾੜੀਦਾਰ ਕਾਮੇ, ਝੂਗੀ ਝੌਂਪੜੀ ਵਾਲਿਆ ਸਮੇਤ ਪੇਂਡੂ ਇਲਾਕਿਆਂ ਅਤੇ ਪੱਛੜੇ ਹੋਏ ਕਸਬਿਆਂ ਦੇ ਲੋਕ ਜੋ ਦੋਵੇਂ ਟੀਮ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਬੇਬਸੀ ਦੇ ਆਲਮ ਵਿੱਚ ਹਨ। ਕਰਫਿਊ ਕਾਰਨ ਠੱਪ ਹੋਏ ਕੰਮ-ਧੰਦਿਆਂ ਕਾਰਨ ਹੁਣ ਦੋ ਟਾਈਮ ਦੀ ਰੋਟੀ ਲਈ ਮੁਥਾਜ ਹੋਏ ਲੋਕਾਂ ਦੇ ਘਰਾਂ ਵਿੱਚ ਰਾਸ਼ਨ ਤੱਕ ਖਤਮ ਹੋ ਗਿਆ ਹੈ ਜਿਸ ਨੂੰ ਦੇਖਦਿਆਂ ਹੋਇਆ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਬੰਗਾ ਵੱਲੋਂ ਆਪਣੀ ਸਾਰੀ ਟੀਮ ਨਾਲ ਸ਼ਹਿਰ ਦੇ ਕੁਝ ਗਰੀਬ ਤਬਕਾ ਮੁਹੱਲਿਆਂ ਦਾ ਦੌਰਾ ਕਰ ਲੋਕਾਂ ਦੀਆਂ ਸਮੱਸਿਆਵਾ ਸੁਣ ਉਨ੍ਹਾਂ ਤੱਕ ਜਲਦੀ ਹਰ ਪ੍ਰਕਾਰ ਦੀ ਸੰਭਵ ਮਦਦ ਪਹੁੰਚਾਉਣ ਲਈ ਭਰੋਸਾ ਦਿੱਤਾ ਸੀ। ਅੱਜ ਸੋਹਨ ਲਾਲ ਬੰਗਾ ਵੱਲੋਂ ਸ਼ਹਿਰ ਪਟੇਲ ਨਗਰ,ਸ਼ਿਵਪੁਰੀ ਸਮੇਤ ਅਨੇਕਾਂ ਮੁਹੱਲਿਆਂ ਦੇ ਵਸਨੀਕਾਂ ਲਈ ਲੰਗਰ ਤਿਆਰ ਕਰ ਦੋ ਟਾਈਮ ਦੀ ਰੋਟੀ ਤੋਂ ਮੁਥਾਜ ਗਰੀਬ ਪਰਿਵਾਰਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਲੰਗਰ ਦਾ ਸ਼ੁੱਭ ਆਰੰਭ ਥਾਣਾ ਸਿਟੀ ਦੇ ਮੁੱਖ ਇੰਚਾਰਜ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਕੀਤਾ ਇਸ ਦੌਰਾਨ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਬਹੁਤ ਹੀ ਖਤਰਨਾਕ ਬਿਮਾਰੀ ਹੈ ਜਿਸਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਇਹ ਕਰਫਿਊ ਲਗਾਇਆ ਗਿਆ ਹੈ ਜਿਸਨੂੰ ਸਫਲ ਬਣਾਉਣ ਲਈ ਤੁਸੀ ਪੁਲਿਸ ਦਾ ਸਹਿਯੋਗ ਦਿਉ ਤਾਂ ਜੋ ਇਸ ਭਿਆਨਕ ਜਾਨਲੇਵਾ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ। ਅਖੀਰ ਵਿੱਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਬੰਗਾ ਨੇ ਇੰਸਪੈਕਟਰ ਉਂਕਾਰ ਸਿੰਘ ਬਰਾੜ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਪੂਰਾ-ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਗਰੀਬ ਪਰਿਵਾਰਾਂ ਦੀ ਮਦਠਦ ਕਰਨ ਦੇ ਲਈ ਅੱਗੇ ਆਉਣ ਤਾਂ ਜੋ ਕੋਈ ਵੀ ਪਰਿਵਾਰ ਰੋਟੀ ਤੋਂ ਭੁੱਖਾ ਨਾ ਸੌਂ ਸਕੇ।ਸੋਹਣ ਲਾਲ ਬੰਗਾ ਨੇ ਲੋੜਵੰਦਾਂ ਲਈ ਲਾਇਆ ਲੰਗਰ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਕੀਤੀ ਲੰਗਰ ਦੀ ਸ਼ੁਰੂਆਤ