ਫਗਵਾੜਾ(ਡਾ ਰਮਨ /ਅਜੇ ਕੋਛੜ) ਆਮ ਆਦਮੀ ਪਾਰਟੀ ਦੇ ਜੁਝਾਰੂ ਵਲੰਟੀਅਰ ਅਤੇ ਸੋਚ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ੍ਰ ਸਰਬਜੀਤ ਸਿੰਘ ਲੁਬਾਣਾ ਨੇ ਅੱਜ ਜਿਲ੍ਹਾ ਜਲੰਧਰ ਦੇ ਗ੍ਰੀਨ ਵੈਲੀ ਨਜ਼ਦੀਕ ਪਿੰਡ ਧੀਣਾ ਵਿਖੇ ਝੁੱਗੀ ਝੌਂਪੜੀ, ਦਿਹਾੜੀਦਦਾਰ ਕਾਮਿਆਂ ਸਮੇਤ ਹਰ ਵਰਗ ਦੇ ਲੋੜਵੰਦ ਪਰਿਵਾਰਾਂ ਲਈ ਲਗਾਏ ਗਏ ਲੰਗਰ ਲਈ ਰਸਦ ਭੇਂਟ ਕੀਤੀ। ਇਸ ਮੌਕੇ ਸਰਬਜੀਤ ਸਿੰਘ ਲੁਬਾਣਾ ਨੇ ਕਿਹਾ ਕਿ ਕਰੀਨਾ ਵਾਇਰਸ ਬਹੁਤ ਹੀ ਭਿਆਨਕ ਅਤੇ ਖਤਰਨਾਕ ਬਿਮਾਰੀ ਹੈ ਪਰ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾ ਨੇ ਅੱਗੇ ਕਿਹਾ ਕਿ ਸਾਨੂੰ ਡਬਲਯੂ.ਐਚ.ਓ. ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਜੋ ਵੀ ਬਿਮਾਰੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਤੋਂ ਘਬਰਾਉਣ ਦੀ ਬਜਾਇ ਉਨ੍ਹਾ ਤੇ ਅਮਲ ਕਰਨਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਦੇ ਵੱਧਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਕੈਪਟਨ ਸਰਕਾਰ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਐੱਨ. ਆਰ. ਆਈ. ਭਰਾਵਾ ਬਾਰੇ ਦਿੱਤਾ ਗਿਆ ਬਹੁਤ ਹੀ ਮੰਦਭਾਗਾ ਹੈ ਕੈਬਨਿਟ ਮੰਤਰੀ ਨੂੰ ਇਸ ਗੱਲ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ਕਿ ਪੰਜਾਬ ਦੀ ਤਰੱਕੀ ਲਈ ਐੱਨ.ਆਰ.ਆਈ. ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਬੇਸ਼ੱਕ ਭਾਵੇਂ ਸਮਾਜਿਕ ਖੇਤਰ, ਆਰਥਿਕ ਖੇਤਰ, ਮੈਡੀਕਲ ਖੇਤਰ, ਜਾਂ ਫਿਰ ਹੁਣ ਕਰਫਿਊ ਤੋਂ ਬਾਅਦ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਦੀ ਗੱਲ ਹੋਵੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਉਹ ਇਹੋ ਜਿਹੇ ਘਟੀਆ ਬਿਰਤੀ ਵਾਲੇ ਕੈਬਨਿਟ ਮੰਤਰੀ ਨੂੰ ਤੁਰੰਤ ਅਹੁਦੇ ਤੋਂ ਫਾਰਗ ਕਰ ਦੇਣ ਤਾਂ ਜੋ ਅੱਗੇ ਤੋਂ ਕੋਈ ਸਿਆਸੀ ਨੇਤਾ ਐੱਨ.ਆਰ.ਆਈ. ਭਰਾਵਾਂ ਨੂੰ ਬੇਇੱਜ਼ਤ ਨਾ ਸੱਕਣ। ਇਸ ਮੌਕੇ ਸਤਪਾਲ, ਕੇਸ਼ਵ, ਸੰਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਹਿਯੋਗੀ ਹਾਜਰ ਸਨ।