ਕਰੋਨਾ ਵਾਇਰਸ ਦੀ ਲਾਇਲਾਜ ਬਿਮਾਰੀ ਤੇ ਮਹਾਮਾਰੀ ਤੋਂ ਬਚਨ ਲਈ ਲੋਕਾਂ ਨੂੰ ਆ ਰਹੀ ਮੁਸ਼ਕਿਲਾ ਨੂੰ ਦੇਖਦਿਆਂ
ਸਵਰਗੀ ਓਮ ਦੱਤ ਕੋਹਲੀ ਜੀ ਦੇ ਪਰਿਵਾਰ ਵੱਲੋਂ ਜਨਤਾ ਕਰਫਿਉ ਦੌਰਾਨ ਨੂਰਮਹਿਲ ਵਿੱਚ 100 ਲੌੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ । ਜਿਸ ਤਹਿਤ ਲੌੜਵੰਦ ਪਰਿਵਾਰਾਂ ਨੂੰ ਰਾਸ਼ਨ ਦੁੱਧ ਤੇ ਮਾਸਕ ਭੇਂਟ ਕੀਤੇ ਜਾ ਰਹੇ ਹਨ। ਅੱਜ ਸ਼੍ਰੀ ਸੁਨੀਲ ਕੋਹਲੀ ਤੇ ਉਹਨਾਂ ਦੇ ਭਤੀਜੇ ਰੋਹਿਤ ਕੋਹਲੀ ਵੱਲੋਂ ਘਰ ਘਰ ਜਾ ਕੇ ਲੌੜੀਦੀਆਂ ਵਸਤਾਂ ਤੇ ਮਾਸਕ ਵੀ ਵੰਡੇ ਗਏ।ਕੋਹਲੀ ਪਰਿਵਾਰ ਆਪਣੇ ਆਪ ਵਿੱਚ ਹੀ ਇੱਕ ਸੰਸਥਾ ਹੈ ।