ਬਿਲਗਾ 29 ਜਨਵਰੀ

(ਵਿਨੋਦ ਬੱਤਰਾ)

ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਨੂਰਮਹਿਲ ਵਿਖੇ ਪ੍ਰਿੰਸੀਪਲ ਸ੍ਰੀਮਤੀ ਮੰਜੂ ਅਰੋੜਾ ਦੀ ਦੇਖ ਰੇਖ ਵਿਚ ਬਸੰਤ ਪੰਚਮੀ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨੰਨੇ ਮੁੰਨੇ ਬੱਚੇ ਪੀਲੇ ਰੰਗ ਦੇ ਕੱਪੜੇ ਪਾਏ ਵੱਡੇ ਵਿਦਿਆਰਥੀ ਰੰਗ ਵਰੰਗੇ ਪਤੰਗ ਲੈ ਕੇ ਆਏ। ਉਨ੍ਹਾਂ ਵਿਚ ਪਤੰਗਬਾਜ਼ੀ ਮੁਕਾਬਲੇ ਕਰਵਾਏ ਗਏ। ਬੱਚਿਆਂ ਅਤੇ ਅਧਿਆਪਕਾ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਅੰਤ ਵਿਚ ਪ੍ਰਿੰਸੀਪਲ ਮੰਜੂ ਅਰੋੜਾ ਬਸੰਤ ਪੰਚਮੀ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਹਮੇਸ਼ਾ ਅੱਗੇ ਵੱਧਦੇ ਰਹਿਣ ਦੀ ਪ੍ਰੇਰਨਾ ਦਿੱਤੀ।