* ਸੰਤ ਕ੍ਰਿਸ਼ਨ ਨਾਥ ਚਿਹੇੜੂ ਨੇ ਵੀ ਕੀਤੀ ਧਰਨੇ ‘ਚ ਸ਼ਿਰਕਤ
* ਸਕੀਮ ਲਾਗੂ ਹੋਣ ਤਕ ਧਰਨਾ ਰਹੇਗਾ ਜਾਰੀ – ਰਮੇਸ਼ ਕੌਲ
ਫਗਵਾੜਾ (ਡਾ ਰਮਨ ) ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰਣ ਤੌਰ ਤੇ ਲਾਗੂ ਕਰਵਾਉਣ ਲਈ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਧਰਨਾ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਧਰਨਾ ਪ੍ਰਦਰਸ਼ਨ ਦੌਰਾਨ ਸੰਤ ਕ੍ਰਿਸ਼ਨ ਨਾਥ ਚਹੇੜੂ ਨੇ ਵੀ ਹਾਜਰੀ ਭਰ ਕੇ ਸਮਰਥਨ ਦਿੱਤਾ। ਬਸਪਾ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਇਲਾਵਾ ਕਾਲਜਾਂ, ਯੁਨੀਵਰਸਿਟੀਆਂ ਅਤੇ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਬਸਪਾ ਦੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰਨਾ ਪੰਜਾਬ ਅਤੇ ਕੇਂਦਰ ਸਰਕਾਰਾਂ ਦੀ ਨਲਾਇਕੀ ਹੈ ਜਿਸ ਨਾਲ ਐਸ.ਸੀ. ਵਿਦਿਆਰਥੀਆਂ ਨੂੰ ਕਾਲਜ ਪ੍ਰਬੰਧਕਾਂ ਸਾਹਮਣੇ ਜਲੀਲ ਹੋਣਾ ਪੈਂਦਾ ਹੈ ਅਤੇ ਉਹਨਾਂ ਨੂੰ ਮਾਨਸਿਕ ਠੇਸ ਪੁੱਜਦੀ ਹੈ ਜਿਸ ਕਰਕੇ ਧਿਆਨ ਪੜਾਈ ਵਿੱਚ ਨਹੀਂ ਲਗਾ ਪਾ ਰਹੇ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਮਾਸਟਰ ਹਰਭਜਨ ਸਿੰਘ ਬਲਾਲੋਂ ਸੀਨੀਅਰ ਆਗੂ, ਜੋਨ ਇੰਚਾਰਜ ਲੇਖਰਾਜ ਜਮਾਲਪੁਰੀ, ਇੰਜੀਨੀਅਰ ਪ੍ਰਦੀਪ ਮੱਲ ਵਾਈਸ ਪ੍ਰਧਾਨ ਜਿਲ•ਾ ਕਪੂਰਥਲਾ, ਮੋਹਨ ਲਾਲ ਜੱਖੂ ਇੰਚਾਰਜ਼, ਪਰਮਜੀਤ ਖਲਵਾੜਾ, ਹਲਕਾ ਪ੍ਰਧਾਨ, ਚਿਰੰਜੀ ਲਾਲ ਕਾਲਾ, ਅਮਰਜੀਤ ਖੁੱਤਣ ਜ਼ਿਲ੍ਹਾ ਸਕੱਤਰ, ਹਰਭਜਨ ਸੁਮਨ, ਸ੍ਰੀਮਤੀ ਰਚਨਾ ਦੇਵੀ ਸ਼ਾਮਲ ਸਨ। ਸਮੂਹ ਬੁਲਾਰਿਆਂ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰੀ ਤਰ•ਾਂ ਨਾਲ ਲਾਗੂ ਹੋਣ ਤਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਚਰਨਦਾਸ ਜੱਸਲ, ਰਾਮਮੂਰਤੀ ਖੇੜਾ, ਅਸ਼ੋਕ ਸੰਧੂ, ਰਾਮ ਸਰੂਪ ਚੰਬਾ, ਗੁਰਨਾਮ ਮਹੇੜੂ, ਦੇਸਰਾਜ ਕਾਂਸ਼ੀ ਨਗਰ, ਅਰੁਣ ਸੁਮਨ, ਯਸ਼ ਬਰਨਾ, ਕਾਲਾ ਪ੍ਰਭਾਕਰ, ਬਲਜੀਤ ਬਬੇਲੀ, ਸੁਰਜੀਤ ਭੁੱਲਾਰਾਈ, ਗੁਰਨਾਮ ਸਿੰਘ ਬਾਜਵਾ, ਭੁਪਿੰਦਰ ਸਿੰਘ ਭੁੱਲਾਰਾਈ, ਅਸ਼ੋਕ ਰਾਮਪੁਰ, ਗੁਰਮੀਤ ਸੁੰਨੜਾ, ਸਰਪੰਚ ਕਮਲਜੀਤ ਖੋਥੜਾਂ, ਭਗਤ ਰਾਮ ਜੈਤੋਵਾਲੀ, ਧਰਮਪਾਲ, ਡਾ. ਹੁਸਨ ਲਾਲ ਮੇਹਟਾਂ, ਜਸਵਿੰਦਰ ਬਿੱਲਾ ਆਦਿ ਹਾਜਰ ਸਨ।