ਗੜਸ਼ੰਕਰ (ਬੀਰਮਪੁਰੀ): ‘ਅਾਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ’ ਦੇ ਸੂਬਾੲੀ ਸੱਦੇ ‘ਤੇ ਸਿਹਤ ਵਿਭਾਗ ਵਿੱਚ ਪਿਛਲੇ 14-14 ਸਾਲਾਂ ਤੋਂ ਨਿਗੂਣੇ ਭੱਤਿਅਾਂ ‘ਤੇ ਸੇਵਾਵਾਂ ਨਿਭਾਅ ਰਹੀਅਾਂ ਅਾਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਸਰਕਾਰ ਵੱਲੋਂ ੳੁਹਨਾ ਨੂੰ ਅੱਖੋਂ ਪਰੋਖੇ ਕਰਨ ਅਤੇ ਘੱਟੋ ਘੱਟ ੳੁਜ਼ਰਤਾਂ ਨਾ ਦੇਣ ਦੇ ਰੋਸ ਵਜੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਅਾਂ ਦੇ ਹਜ਼ਾਰਾਂ ਸਬ ਸੈਂਟਰਾਂ ਵਿਖੇ ਸਿਰਾਂ ‘ਤੇ ਕਾਲੀਅਾਂ ਚੁੰਨੀਅਾਂ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਹੋੲੇ ਜਥੇਬੰਦੀ ਦੇ ਝੰਡੇ ਲਹਿਰਾੲੇ ਅਤੇ ਅਾਪਣੀਅਾਂ ਮੰਗਾਂ ਮਨਵਾੳੁਣ ਲੲੀ ਕਰੋਨਾ ਦੀ ਅੈਮਰਜੈਂਸੀ ਡਿੳੂਟੀ ਦੇ ਨਾਲ ਨਾਲ ਸੰਘਰਸ਼ ਦਾ ਬਿਗੁਲ ਵੀ ਵਜਾ ਦਿੱਤਾ ਯੂਨੀਅਨ ਦੇ ਸੱਦੇ ਅਨੁਸਾਰ ਅੱਜ ਵੱਖ ਵੱਖ ਮੁਢਲੇ ਸਿਹਤ ਕੇਂਦਰਾਂ, ਪਿੰਡਾਂ, ਮੁਹੱਲਿਅਾਂ, ਕਸਬਿਅਾਂ ਅਤੇ ਸ਼ਹਿਰਾਂ ਦੀਅਾਂ ਤੋਂ ਵਧੇਰੇ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਅਾਪਣੇ ਅਾਪਣੇ ਸਬ ਸੈਂਟਰਾਂ ਵਿੱਚ ਹੱਥਾਂ ਵਿੱਚ ਅਾਪਣੀਅਾਂ ਮੰਗਾਂ ਦੀਅਾਂ ਤਖ਼ਤੀਅਾਂ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ।
ਬਿਅਾਨ ਵਿੱਚ ਸੂਬਾ ਵਿੱਚ ਯੂਨੀਅਨ ਦੀ ਸੂਬਾ ਪ੍ਰਧਾਨ ਪਰਮਜੀਤ ਕੌਰ ਮਾਨ ਅਤੇ ਜਿਲ੍ਹਾ ਆਗੂ ਗੁਰਪਾਲ ਕੌਰ ਨੇ ਕਿਹਾ ਕਿ ਕਰੋਨਾ ਵਾੲਿਰਸ ਦੇ ਖ਼ਤਰੇ ਨਾਲ ਪਹਿਲੀ ਕਤਾਰ ਵਿੱਚ ਜੂਝ ਰਹੀਅਾਂ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਮਾਸਕ, ਦਸਤਾਨੇ ਅਤੇ ਹੋਰ ਸੇਫਟੀ ਕਿੱਟਾਂ ਦੀ ਘਾਟ ਦੇ ਬਾਵਜ਼ੂਦ ਵੀ ਆਪਣੇ ਪਿੰਡਾਂ ਅਤੇ ਮੁਹੱਲਿਅਾਂ ਵਿੱਚ ਘਰੋ ਘਰੀ ਜਾ ਕੇ ਸਰਵੇਖਣ ਕਰ ਰਹੀਅਾਂ ਹਨ ।ਵੱਖ ਵੱਖ ਥਾਵਾਂ ‘ਤੇ ਸੰਬੋਧਨ ਕਰਦਿਅਾਂ ਜਥੇਬੰਦੀ ਦੀਅਾਂ ਅਾਗੂਅਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 2020-21 ਵਿੱਚ ਜੀ.ਡੀ.ਪੀ. ਦਾ ਕੇਵਲ 0.98% ਬਜਟ ਸਿਹਤ ਸੇਵਾਵਾਂ ਲੲੀ ਰੱਖਿਅਾ ਗਿਅਾ ਹੈ, ਜੋ ਕਿ ੲਿੱਕ ਫੀਸਦੀ ਤੋਂ ਵੀ ਘੱਟ ਹੈ.. ੲਿਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਲੲੀ ਕੇਵਲ 3778 ਕਰੋੜ ਰੱਖੇ ਗੲੇ ਹਨ ਜੋ ਕਿ ਸੂਬੇ ਦੀ ਜੀ.ਡੀ.ਪੀ. ਦਾ ਕੇਵਲ ਅੱਧਾ ਪ੍ਰਤੀਸ਼ਤ ਬਜਟ (0.58%) ਬਣਦੇ ਹਨ… ੳੁਹਨਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਅਾਂ ਦੋਵਾਂ ਸਰਕਾਰਾਂ ਨੇ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਭੱਠਾ ਬਿਠਾ ਦਿੱਤਾ ਹੈ.ਅਾਗੂਅਾਂ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਲੲੀ ਸੂਬੇ ਭਰ ਦੇ ਹਸਪਤਾਲਾਂ ਅਤੇ ਮੁਢਲੇ ਸਿਹਤ ਕੇਂਦਰਾਂ ਨੂੰ ਸਰਕਾਰ ਵੱਲੋਂ ਸੇਫਟੀ ਕਿੱਟਾਂ ਦੀ ਲੋੜ ਅਨੁਸਾਰ ਪੂਰੀ ਸਪਲਾੲੀ ਨਾ ਭੇਜਣ ਦਾ ਖਮਿਅਾਜਾ ਸਭ ਤੋਂ ਹੇਠਲੇ ਪੱਧਰ ‘ਤੇ ਕੰਮ ਕਰ ਰਹੀਅਾਂ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਸੈਂਕੜੇ ਅਾਸ਼ਾ ਵਰਕਰਾਂ ਅਾਪਣੇ ਦੁਪੱਟਿਅਾਂ ਨਾਲ ਮੂੰਹ ਢੱਕ ਕੇ ਕੰਮ ਕਰਨ ਲੲੀ ਮਜ਼ਬੂਰ ਹਨ..
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਦਰਜਾ-4 ਵਰਕਰ ਦੀ 750/- ਰੁਪੲੇ ਦਿਹਾੜੀ ‘ਤੇ ਅਾਰਜੀ ਭਰਤੀ ਕੀਤੀ ਜਾ ਰਹੀ ਹੈ, ਜਦ ਕਿ ਪਿੰਡਾਂ ਅਤੇ ਮੁਹੱਲਿਅਾਂ ਵਿੱਚ ਕਰੋਨਾ ਦਾ ਸਰਵੇ ਅਤੇ ਲੋਕਾਂ ਦੀ ਦੇਖ ਰੇਖ ਕਰ ਰਹੀਅਾਂ ਅਾਸ਼ਾ ਵਰਕਰਾਂ ਨੂੰ 33/- ਰੁਪੲੇ ਅਤੇ ਫੈਸਿਲੀਟੇਟਰਾਂ ਨੂੰ 16/- ਰੁਪੲੇ ਦਿਹਾੜੀ ਦਿੱਤੀ ਜਾ ਰਹੀ ਹੈ.ਵੱਖ ਵੱਖ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਰਜਿਸਟਰਡ ੳੁਸਾਰੀ ਕਾਮਿਅਾਂ ਵਾਂਗ ਅਗਲੇ ਤਿੰਨ ਮਹੀਨੇ ਲੲੀ ਪੰਜਾਬ ਦੀਅਾਂ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਪ੍ਰਤੀ ਮਹੀਨਾ 3000/- ਰੁਪੲੇ ਗੁਜ਼ਾਰਾ ਭੱਤਾ ਦਿੱਤਾ ਜਾਵੇ,ਅੈਮਰਜੈਂਸੀ ਭਰਤੀ ਕੀਤੇ ਗੲੇ ਅਾਰਜੀ ਦਰਜਾ-4 ਵਰਕਰਾਂ ਵਾਂਗ ਅੈਮਰਜੈਂਸੀ ਸੇਵਾਵਾਂ ਨਿਭਾਅ ਰਹੀਅਾਂ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਵੀ ਘੱਟੋ ਘੱਟ 750/- ਰੁਪੲੇ ਦਿਹਾੜੀ ਦਿੱਤੀ ਜਾਵੇ,ਅਾਸ਼ਾ ਵਰਕਰਾਂ ਨੂੰ ਲੋੜ ਅਨੁਸਾਰ ਮਾਸਕ, ਦਸਤਾਨੇ ਤੇ ਹੋਰ ਸੇਫਟੀ ਸਮਾਨ ਦਿੱਤਾ ਜਾਵੇ ਅਤੇ ਹਾਟ ਸਪਾਟ ਜ਼ਿਲ੍ਹਿਅਾਂ ਅੰਦਰ ਕੰਮ ਕਰ ਰਹੀਅਾਂ ਅਾਸ਼ਾ ਵਰਕਰਾਂ ਨੂੰ ਪੀ.ਪੀ.ੲੀ. ਕਿੱਟਾਂ ਦਿੱਤੀਅਾਂ ਜਾਣ,ਮੌਤ ਦੇ ਮੂੰਹ ਵਿੱਚ ਕੰਮ ਕਰ ਰਹੀਅਾਂ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ‘ਤੇ ਘੱਟੋ ਘੱਟ ੳੁਜ਼ਰਤਾਂ ਲਾਗੂ ਕਰਕੇ ਪੱਕਾ ਕੀਤਾ ਜਾਵੇ ਅੱਜ ਦੇ ਇਸ ਰੋਸ ਪ੍ਰਦਰਸ਼ਨਾ ਦੀ ਅਗਵਾੲੀ ਰਜਨੀ ਬਾਲਾ, ਕਮਲਾ ਦੇਵੀ, ਬਲਵੀਰ ਕੌਰ ,ਊਸ਼ਾ ਰਾਣੀ, ਜਸਵਿੰਦਰ ਕੌਰ ਏ ਅੈਨ ਅੈਮ, ਪ੍ਰਵੀਨ ,ਕੁਲਵਿੰਦਰ ਕੌਰ ਸੁਰਿੰਦਰ ਕੌਰ ਆਦਿ ਨੇ ਕੀਤੀ।