ਫਗਵਾੜਾ (ਡਾ ਰਮਨ)

ਦਲਿਤ ਸਮਾਜ ਦੀ ਸਿਰਮੌਰ ਜਥੇਬੰਦੀ ਗਜਟਿਡ ਅਤੇ ਨਾਨ ਗਜਟਿਡ ਅੇਸ ਸੀ ਬੀ ਸੀ ਇੰਪਲਾਇਜ਼ ਵੈਲਫੇਅਰ ਫੇੈਡਰੇਸ਼ਨ ਇਕਾਈ ਕਪੂਰਥਲਾ ਦੇ ਪ੍ਰਧਾਨ ਸਤਵੰਤ ਟੂਰਾ,ਬਨਵਾਰੀ ਸੁਲਤਾਨਪੁਰ,ਮਨਜੀਤ ਗਾਟ ਅਤੇ ਗਿਆਨ ਚੰਦ ਵਾਹਦ ਨੇ ਜੂਮ ਐੇਪ ਰਾਂਹੀ ਕੀਤੀ ਮੀਟਿੰਗ ਦਾ ਵੇਰਵਾ ਦਸਦਿਆਂ ਆਖਿਆ ਕਿ ਸਰਵ ਸਿਿਖਆ ਅਭਿਆਨ ਅਧੀਨ ਪੰਜਾਬ ਸਰਕਾਰ ਦੇ ਬਲਾਕ ਅਤੇ ਜਿਲਾ ਸਿਿਖਆ ਅਫਸਰਾਂ ਦੇ ਦਫਤਰਾ ਵਿੱਚ ਕੰਮ ਕਰਦੇ ਲੇਖਾਕਾਰ,ਡਾਟਾ ਐਂਟਰੀ,ਅਪਰੇਟਰ,ਲੀਗਲ ਅਡਵਾਇਜ਼ਰ,ਜੇਈ,ਡੀਐਸ਼ਈ,ਐਮ ਆਈ ਅੇਸ ਕੋਆਰਡੀਨੇਟਰ,ਏਪੀਸੀ ਜਨਰਲ,ਏਪੀਸੀ ਫਾਇਨਾਂਸ ਆਦਿ ਜੋਕਿ ਲਗਭਗ 14-15 ਸਾਲਾ ਤੋਂ ਸੇਵਾ ਨਿਭਾ ਰਹੇ ਹਨ ਸੂਬਾ ਸਰਕਾਰ ਅਤੇ ਸਿਿਖਆ ਵਿਭਾਗ ਇੰਨਾ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।ਟੂਰਾ ਨੇ ਆਖਿਆ ਕਿ ਇਕ ਪਾਸੇ ਸਕੂਲਾਂ ਵਿੱਚ ਹਜ਼ਾਰਾ ਕਲੈਰੀਕਲ ਸਟਾਫ ਦੀਆ ਪੋਸਟਾਂ ਖਾਲੀ ਹਨ ਫੇਰ ਵੀ ਇੰਨਾ ਨੂੰ ਪੱਕਾ ਨਹੀ ਕੀਤਾ ਜਾ ਰਿਹਾ।ਸਰਵ ਸਿਿਖਆ ਅਭਿਆਨ ਅਧੀਨ ਕੰਮ ਕਰਦੇ ਪ੍ਰਿੰਸੀਪਲ,ਵੱਖ ਵੱਖ ਕੇਡਰ ਦੇ ਅਧਿਆਪਕਾ ਨੂੰ ਸਰਕਾਰ ਵਲੋਂ ਸਿਿਖਆ ਵਿਭਾਗ ਵਿੱਚ ਪੱਕਾ ਕਰ ਦਿਤਾ ਗਿਆ ਇਸੇ ਤਰਜ਼ ਦੇ ਕਲੈਰੀਕਲ ਸਟਾਫ ਨੁੂੰ ਵੀ ਪੱਕਾ ਕਰਨਾ ਚਾਹੀਦਾ ਹੈ।ਇਹ ਕਰਮਚਾਰੀ ਸਾਰੀ ਪ੍ਰਕ੍ਰਿਆ,ਭਰਤੀ ਦੇ ਨਿਯਮਾ ਤਹਿਤ ਨੌਕਰੀ ਤੇ ਹਾਜ਼ਰ ਹੋਏ ਹਨ ਅਤੇ ਇੰਂਨਾ ਦੀ ਯੋਗਤਾ ਵੀ ਪੂਰੀ ਹੈ ਇਨਾਂ ਨੂੰ ਰੈਗੂਲਰ ਤੌਰਤੇ ਸ਼ਾਮਿਲ ਨਾ ਕਰਨਾ ਸਾਫ ਜ਼ਾਹਿਰ ਕਰਦਾ ਹੈ ਕਿ ਇਹ ਸਰਕਾਰ ਮੁਲਾਜ਼ਮ ਵਿਰੋਧੀ ਹੈ।ਸਤਵੰਤ ਟੂਰਾ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਇੰਨਾ ਕਰਮਚਾਰੀਆਂ ਨੂੰ ਵੀ ਰੈਗੂਲਰ ਤੋਰਤੇ ਸ਼ਿਫਟ ਕੀਤਾ ਜਾਵੇ।ਤਾਜੋ ਇੰਨਾ ਕਰਮਚਾਰੀਆਂ ਵਿੱਚ ਪਾਈ ਜਾਂਦੀ ਨਿਰਾਸ਼ਾ ਦੂਰ ਹੋ ਸਕੇ ਨਹੀ ਤੇ ਇਹ ਕਰਮਚਾਰੀ ਸੜਕਾਂ ਤੇ ਉਤਰਣ ਲਈ ਮਜ਼ਬੂਰ ਹੋਣਗੇ।