ਫਗਵਾੜਾ (ਡਾ ਰਮਨ ) ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਰਾਸ਼ਟਰੀ ਪ੍ਰਧਾਨ ਸਵਾਮੀ ਨਾਥ ਜੈਸਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪ੍ਰਧਾਨ ਮਨਮਿੰਦਰ ਕੁਮਾਰ ਵਲੋਂ ਫਗਵਾੜਾ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਸ਼ਰਮਾ (ਟਿੰਕਾ) ਨੂੰ ਇੰਟਕ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਨਿਯੁਕਤੀ ਪੱਤਰ ਅੱਜ ਉਹਨਾਂ ਨੂੰ ਪੰਜਾਬ ਪ੍ਰਧਾਨ ਵਲੋਂ ਫਗਵਾੜਾ ਦੇ ਇਕ ਹੋਟਲ ਵਿਖੇ ਆਯੋਜਿਤ ਸੰਖੇਪ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਸੁਸ਼ੀਲ ਕੁਮਾਰ ਟਿੰਕਾ ਨੇ ਆਪਣੀ ਨਿਯੁਕਤੀ ਲਈ ਪੰਜਾਬ ਪ੍ਰਧਾਨ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਪੰਜਾਬ ਪ੍ਰਧਾਨ ਮਨਮਿੰਦਰ ਕੁਮਾਰ ਨੇ ਦੱਸਿਆ ਕਿ ਇੰਟਕ ਦਾ ਮੁੱਖ ਉਦੇਸ਼ ਗਰੀਬ ਮਜਦੂਰ ਵਰਗ ਦੇ ਹੱਕ ਦੀ ਆਵਾਜ ਬੁਲੰਦ ਕਰਨਾ ਹੈ। ਉਹਨਾਂ ਸਮੂਹ ਹਾਜਰੀਨ ਇੰਟਕ ਵਰਕਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਕਰੋੜਾਂ ਲੋਕਾਂ ਦੇ ਬੇਰੁਜਗਾਰ ਹੋਣ ਦੇ ਚਲਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਹੱਥ ਮਜਬੂਤ ਕੀਤੇ ਜਾਣ ਤਾਂ ਜੋ ਦੇਸ਼ ਨੂੰ ਮੋਦੀ ਸਰਕਾਰ ਦੇ ਚੁੰਗਲ ਤੋਂ ਆਜਾਦ ਕਰਵਾਇਆ ਜਾ ਸਕੇ। ਇਸ ਮੌਕੇ ਅਸ਼ੋਕ ਕੁਮਾਰ ਕੈਂਥ ਜਨਰਲ ਸਕੱਤਰ ਇੰਟਕ ਪੰਜਾਬ, ਕੁਲਵਿੰਦਰ ਸਿੰਘ, ਇੰਡੀਆ ਐਂਟੀ ਕ੍ਰਾਈਮ ਬਿਊਰੋ ਤੋਂ ਸੁਧੀਰ ਸ਼ਰਮਾ, ਸਨੀ ਨਾਹਰ, ਸ਼ਿਵ ਕੁਮਾਰ, ਮੋਹਨ ਭੱਲਾ, ਪ੍ਰਦੀਪ ਕੁਮਾਰ, ਜਸਪ੍ਰੀਤ ਸਿੰਘ, ਪ੍ਰਦੀਪ ਕੁਮਾਰ, ਸਨੀ ਆਦਿ ਹਾਜਰ ਸਨ।