* ਗਾਇਕ ਜਸਵੀਰ ਮਾਹੀ ਨੂੰ ਸਰਬ ਸੰਮਤੀ ਨਾਲ ਚੁਣਿਆ ਪ੍ਰਧਾਨ
* ਗਾਇਕ ਘੁੱਲਾ ਸਰਹਾਲੇ ਵਾਲਾ ਬਣੇ ਚੇਅਰਮੈਨ

ਫਗਵਾੜਾ(ਡਾ ਰਮਨ)

ਸੰਗੀਤ ਜਗਤ ਨਾਲ ਜੁੜੇ ਕਲਾਕਾਰਾਂ, ਸਾਜਿੰਦਿਆਂ, ਲੇਖਕਾਂ ਅਤੇ ਐਂਕਰਾਂ ਦਾ ਸਾਂਝਾ ਇਕੱਠ ਗਾਇਕ ਸੋਨਾ ਬੈਂਸ ਦੇ ਗ੍ਰਹਿ ਵਿਖੇ ਹੋਈ। ਇਸ ਦੌਰਾਨ ਸਰਬ ਸੰਮਤੀ ਨਾਲ ਸੁਰ ਸੰਗੀਤ ਕਲਾ ਮੰਚ ਫਗਵਾੜਾ ਦਾ ਗਠਨ ਕੀਤਾ ਗਿਆ। ਮੀਟਿੰਗ ਦੌਰਾਨ ਸਰਕਾਰ ਦੀ ਸ਼ੋਸ਼ਲ ਡਿਸਟਿੰਸ ਸਬੰਧੀ ਹਦਾਇਤ ਦੀ ਪਾਲਣਾ ਕਰਦੇ ਹੋਏ ਚੋਣਵੇਂ ਨੁਮਾਇੰਦਿਆਂ ਦੀ ਹਾਜਰੀ ਵਿੱਚ ਆਮ ਸਹਿਮਤੀ ਨਾਲ ਘੁੱਲਾ ਸਰਹਾਲੇ ਵਾਲਾ ਨੂੰ ਮੰਚ ਦਾ ਚੇਅਰਮੈਨ, ਸੰਗੀਤ ਪ੍ਰਮੋਟਰ ਸਰਵਨ ਸਿੰਘ ਦਿਓ, ਗਾਇਕ ਵਿਜੇ ਸ਼ਰਮਾ ਅਤੇ ਅਸ਼ੋਕ ਮਨੀਲਾ ਨੂੰ ਮੁੱਖ ਸਰਪ੍ਰਸਤ, ਅਮਰਜੀਤ ਕੌਲ ਨੂੰ ਸੀਨੀਅਰ ਵਾਈਸ ਚੇਅਰਮੈਨ, ਦੇਵੀ ਸ਼ਰਨ ਅਤੇ ਬਲਵਿੰਦਰ ਦਾਰਾ ਨੂੰ ਵਾਈਸ ਚੇਅਰਮੈਨ ਜਦਕਿ ਜਸਵੀਰ ਮਾਹੀ ਨੂੰ ਮੰਚ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਨਿਯੁਕਤੀਆਂ ਕਰਦੇ ਹੋਏ ਸੋਢੀ ਵਿਰਕਾਂ ਵਾਲ਼ਾ ਨੂੰ ਸੀਨੀਅਰ ਵਾਈਸ ਪ੍ਰਧਾਨ ਬਿੱਟੂ ਮੇਹਟਾਂ ਵਾਲ਼ਾ, ਕੇ. ਕੁਲਦੀਪ, ਕਰਨੈਲ ਬੰਗੜ ਅਤੇ ਜਸਵੀਰ ਸ਼ੀਰਾ ਨੂੰ ਵਾਈਸ ਪ੍ਰਧਾਨ ਹੈਪੀ ਕਾਲੀਆ ਨੂੰ ਜਨਰਲ ਸਕੱਤਰ, ਬਲਵਿੰਦਰ ਪੱਪੂ ਨੂੰ ਸੀਨੀਅਰ ਵਾਈਸ ਜਨਰਲ ਸਕੱਤਰ ਬਲਜੀਤ ਜੱਸੀ, ਨੂਰ ਮੁਹੰਮਦ ਅਤੇ ਰਣਜੀਤ ਸਹੋਤਾ ਨੂੰ ਪ੍ਰੈਸ ਸਕੱਤਰ, ਬਲਵਿੰਦਰ ਸਿੰਘ ਬਿੰਦਰ ਨੂੰ ਖਜਾਨਚੀ, ਪਰਮਜੀਤ ਬੱਗਾ ਅਤੇ ਸੋਨਾ ਬੈਂਸ ਨੂੰ ਜਵਾਇੰਟ ਖਜਾਨਚੀ ਐਲਾਨਿਆ ਗਿਆ। ਕਾਨੂੰਨੀ ਸਲਾਹਕਾਰ ਦੇ ਤੌਰ ਤੇ ਐਡਵੋਕੇਟ ਐਸ.ਕੇ. ਅੱਗਰਵਾਲ ਅਤੇ ਮੁੱਖ ਸਲਾਹਕਾਰਾਂ ਵਜੋਂ ਅਨੂਪ ਕੁਮਾਰ ਨੂਪਾ, ਰਾਜੂ ਮਾਹੀ, ਰਣਜੀਤ ਆਸੀ ਰਾਣਾ ਅਤੇ ਬਲਵੀਰ ਬੁੰਡਾਲਾ ਨੂੰ ਸ਼ਾਮਲ ਕੀਤਾ ਗਿਆ। ਕੁਲਵੀਰ ਸਿੰਘ ਬਿੱਲੂ ਨੂੰ ਪੀ.ਆਰ.ਓ. ਦੀ ਸੇਵਾ ਸੰਭਾਲੀ ਗਈ। ਘੁੱਲਾ ਸਰਹਾਲੇ ਵਾਲਾ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਪੂਰੇ ਸੰਸਾਰ ਦੇ ਕੰਮਕਾਜ ਬੰਦ ਹੋ ਗਏ ਸਨ। ਹੁਣ ਸਰਕਾਰਾਂ ਵਲੋਂ ਸ਼ਰਤਾਂ ਨਾਲ ਬਹੁਤ ਸਾਰੇ ਕੰਮ ਦੁਬਾਰਾ ਸ਼ੁਰੂ ਕਰ ਦਿੱਤੇ ਗਏ ਹਨ ਪਰ ਸੰਗੀਤ ਨਾਲ ਸਬੰਧਿਤ ਸਾਰੀਆਂ ਗਤੀਵਿਧੀਆਂ ਤੇ ਪੂਰਨ ਰੋਕ ਹੈ ਜਿਸ ਨਾਲ ਸੰਗੀਤ ਜਗਤ ਦੇ ਹਜਾਰਾਂ ਕਲਾਕਾਰ ਆਪਣੇ ਘਰ ਦਾ ਗੁਜਾਰਾ ਕਰਨ ਤੋਂ ਮੁਹਤਾਜ ਹੋ ਗਏ ਹਨ। ਉਹਨਾਂ ਨੇ ਕਲਾਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕਰਨ ਦੀ ਸਰਕਾਰ ਨੂੰ ਪੁਰਜੋਰ ਅਪੀਲ ਵੀ ਕੀਤੀ।