ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਸੁਲਤਾਨਪੁਰ ਲੋਧੀ 11 ਸਤੰਬਰ
ਜਿਲ੍ਹਾ ਜਲੰਧਰ ਜਿਲ੍ਹਾ ਕਪੂਰਥਲਾ ਦੇ ਕਿਸਾਨਾਂ ਮਜਦੂਰਾ ਨੇ ਵੱਡੇ ਕਾਫਲੇ ਬਣਾਕੇ ਸੁਧਾਰ ਘਰ ਕਪੂਰਥਲਾ ਦਾ ਘਿਰਾਉ ਕੀਤਾ। ਅੱਤ ਦੀ ਗਰਮੀ ਵਿੱਚ ਤੱਤੀਆਂ ਸੜਕਾਂ ਤੇ ਬੈਠੇ ਧਰਨਾਕਾਰੀਆ ਦਾ ਸਿਦਕ ਵੇਖਿਆ ਹੀ ਬਣਦਾ ਸੀ। ਛੋਟੇ ਛੋਟੇ ਬੱਚਿਆਂ ਦੀ ਧਰਨਿਆਂ ਵਿੱਚ ਸ਼ਿਰਕਤ ਸਰਕਾਰਾਂ ਨੂੰ ਵੱਡੀ ਚਨੋਤੀ ਹੈ। ਨੌਜਵਾਨਾਂ ਨੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਧਰਨੇ ਦੀ ਅਗਵਾਈ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਕੀਤੀ। ਪੁਲਿਸ ਦੀਆਂ ਰੌਕਾ ਦੇ ਬਾਵਜੂਦ ਜੇਲ੍ਹ ਦੇ ਬੂਹੇ ਮੋਹਰੇ ਪਹੁੰਚਣ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵਰਕਰ ਕਾਮਜ਼ਾਬ ਹੋ ਗਏ। ਇਸ ਸਮੇਂ ਜੋਨ ਸ਼ਾਹਕੋਟ ਦੇ ਪ੍ਧਾਨ ਗੁਰਮੇਲ ਸਿੰਘ ਰੇੜਵਾਂ ਨੇ ਕਿਹਾ ਕਿ ਖੇਤ ਵਿਰੋਧੀ ਆਰਡੀਨੈਂਸਾ ਨੇ ਪੰਜਾਬ ਦੀ ਖੇਤੀ ਬਰਬਾਦ ਕਰਕੇ ਰੱਖ ਦੇਣੀ ਹੈ। ਜਥੇਬੰਦੀ ਇਸਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕਰੇਗੀ। ਇਸ ਸਮੇਂ ਜੋਨ ਲੋਹੀਆਂ ਦੇ ਪ੍ਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾਕਿ ਜੇਲ੍ਹ ਭਰੋ ਮੋਰਚੇ ਤਹਿਤ ਅੱਜ ਪੰਜਵੇਂ ਦਿੰਨ ਵੀ ਪੁਲਿਸ ਵੱਲੋਂ ਸਾਡੀਆਂ ਗਿ੍ਫ਼ਤਾਰੀਆਂ ਨਹੀਂ ਕੀਤੀਆਂ ਗਈਆਂ ਜਿਸ ਕਰਕੇ ਸਾਨੂੰ ਧਰਨੇ ਵਾਲੀ ਜਗ੍ਹਾ ਤੋਂ ਉੱਠਕੇ ਜੇਲ੍ਹ ਦੇ ਬੂਹੇ ਮੋਹਰੇ ਧਰਨਾ ਲਗਾਉਣਾ ਪਿਆ। ਇਸ ਸਮੇਂ ਜੋਨ ਸੁਲਤਾਨਪੁਰ ਲੋਧੀ ਦੇ ਪ੍ਧਾਨ ਸਰਵਣ ਸਿੰਘ ਬਾਊਪੁਰ ਨੇ ਆਖਿਆ ਕਿ ਸੂਬਾ ਕਮੇਟੀ ਦੇ ਸੱਦੇ ਤੇ ਹਰੀਕੇ ਪੁਲ ਨੂੰ 14 ਤਰੀਕ ਨੂੰ ਸੰਕੇਤਕ ਰੂਪ ਵਿੱਚ ਰੋਕਿਆ ਜਾ ਰਿਹਾ ਹੈ ਇਸ ਸਬੰਧੀ ਵੱਡੀ ਗਿਣਤੀ ਵਿੱਚ ਜੋਨ ਸੁਲਤਾਨਪੁਰ ਲੋਧੀ ਤੋ ਜਥੇ ਰਵਾਨਾ ਕੀਤੇ ਜਾਣਗੇ।ਕੱਲ ਦੇ ਧਰਨੇ ਦੌਰਾਨ ਜੋਨ ਸੁਲਤਾਨਪੁਰ ਲੋਧੀ ਦੇ ਆਗੂ ਪਰਮਜੀਤ ਸਿੰਘ ਦੀ ਪੁਲਿਸ ਦੀ ਧੱਕਾ ਮੁੱਕੀ ਦੌਰਾਨ ਪੱਗ ਲੱਥ ਗਈ ਸੀ ਤੇ ਆਗੂ ਦੀ ਲੱਤ ਤੇ ਸੱਟ ਵੀ ਵੱਜੀ ਸੀ ਇਸ ਮਸਲੇ ਤੇ ਜਥੇਬੰਦੀਆਂ ਦੇ ਵਰਕਰਾਂ ਅੰਦਰ ਭਾਰੀ ਰੋਸ ਵੇਖਿਆ ਗਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਜਿਲ੍ਹਾ ਜਲੰਧਰ ਅਤੇ ਜਿਲ੍ਹਾ ਕਪੂਰਥਲਾ ਦੇ ਵਰਕਰਾਂ ਨੇ ਧਰਨੇ ਵਿੱਚ ਸ਼ਿਰਕਤ ਕੀਤੀ।

ਸੁਧਾਰ ਘਰ ਕਪੂਰਥਲਾ ਦੇ ਗੇਟ ਮੋਹਰੇ ਧਰਨਾ ਲਗਾਕੇ ਬੈਠੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਵਰਕਰ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ