ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ: ਸੁਧਾਰ ਕਲੱਬ (ਰਜਿ.) ਸ਼ਾਹਕੋਟ ਵੱਲੋਂ ਦੁਸ਼ਹਿਰੇ ਦੇ ਤਿਉਹਾਰ ਸਬੰਧੀ 21 ਅਕਤੂਬਰ ਤੋਂ 26 ਅਕਤੂਬਰ ਤੱਕ ਰਾਮਗੜ੍ਹੀਆ ਚੌਂਕ ਸ਼ਾਹਕੋਟ ਵਿਖੇ ਸ਼੍ਰੀ ਰਾਮ ਲੀਲਾ ਕਰਵਾਈ ਜਾ ਰਹੀ ਹੈ। ਇਸ ਸਬੰਧੀ ਸ਼ਨੀਵਾਰ ਸਵੇਰੇ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਮਾਤਾ ਰਾਣੀ ਮੰਦਰ ਭੀੜਾ ਬਜ਼ਾਰ ਸ਼ਾਹਕੋਟ ਤੋਂ ਝੰਡੀ ਲੈ ਕੇ ਸ਼ਹਿਰ ਵਿੱਚ ਦੀ ਪ੍ਰੀਕਰਮਾਂ ਕਰਦੇ ਰਾਮਗੜ੍ਹੀਆ ਚੌਂਕ ਪਹੁੰਚੇ, ਜਿਥੇ ਮੰਦਰ ਦੇ ਪੰਡਿਤ ਓਮ ਦੱਤ ਸ਼ਰਮਾਂ ਨੇ ਵਿਧੀ ਪੂਰਵਕ ਪੂਜਾ ਕੀਤੀ, ਉਪਰੰਤ ਧਰਤੀ ਪੂਜਨ ਕਰਕੇ ਝੰਡੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪ੍ਰਧਾਨ ਅਸ਼ਵਨੀ ਢੰਡ ਨੇ ਦੱਸਿਆ ਕਿ ਸੁਧਾਰ ਕਲੱਬ (ਰਜਿ.) ਸ਼ਾਹਕੋਟ ਵੱਲੋਂ ਸ਼੍ਰੀ ਰਾਮ ਲੀਲਾ ਡਰਾਮਾਟ੍ਰਿਕ ਕਲੱਬ ਦੀ ਪੇਸ਼ਕਸ਼ ਰਮਾਇਣ ਨਾਟਕ (ਸ਼੍ਰੀ ਰਾਮ ਲੀਲਾ) 21 ਅਕਤੂਬਰ ਦਿਨ ਬੁੱਧਵਾਰ ਤੋਂ 26 ਅਕਤੂਬਰ ਦਿਨ ਸੋਮਵਾਰ ਤੱਕ ਰਾਮਗੜ੍ਹੀਆ ਚੌਂਕ ਸ਼ਾਹਕੋਟ ਵਿਖੇ ਰਾਤ 8 ਵਜੇ ਤੋਂ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਈ ਜਾਵੇਗੀ, ਜਿਸ ਸਬੰਧੀ ਕਲਾਕਾਰਾਂ ਵੱਲੋਂ ਰਿਹਾਇਸਲਾਂ ਕੀਤੀਆਂ ਜਾ ਰਹੀਆ ਹਨ। ਉਨਾਂ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਜਾਰੀ ਹੋਈਆ ਹਦਾਇਤਾ ਦੀ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਤਰਸੇਮ ਮਿੱਤਲ, ਅਮਨ ਮਲਹੋਤਰਾ ਉੱਘੇ ਸਮਾਜ ਸੇਵਕ, ਮਨਜੀਤ ਕੁਮਾਰ ਦੇਦ, ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ., ਸ਼ੈਂਟੀ ਚਾਵਲਾ, ਰੱਜਤ ਵਡੈਹਰਾ, ਸੋਨੀ ਮਹਿਰਾ, ਅਨਮੋਲ ਵਰਮਾ, ਧਰਮਵੀਰ ਅਰੋੜਾ, ਰੋਬਿਨ ਅਰੋੜਾ, ਸੁਰਿੰਦਰਪਾਲ ਸਿੰਘ, ਰਕੇਸ਼ ਕੁਮਾਰ, ਅੱਤਰੀ ਬ੍ਰਦਰਜ਼, ਰਾਹੁਲ ਕੌਸ਼ਲ, ਸੰਜਮ ਮੈਸਨ, ਰਾਹੁਲ ਪੰਡਿਤ, ਹੈਪੀ ਗਰੋਵਰ, ਨਿਤਿਨ ਕੁਮਾਰ, ਮਨੀ, ਮੁਨੀਸ਼ ਕੁਮਾਰ, ਵੰਸ਼ ਵਡੈਹਰਾ, ਵਿਜੇ ਕੁਮਾਰ ਕਾਲਾ, ਜਗਮੋਹਨ ਚਾਵਲਾ, ਰਘੂਨਾਥ ਸਹਾਏ, ਰੋਮੀ ਸੋਬਤੀ, ਸਿ਼ਵ ਮਲਹੋਤਰਾ, ਵਿੱਕੀ ਸੋਬਤੀ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ ਰੂਪਰਾ, ਰਵੀ ਗੁਪਤਾ, ਮੁਕੁਲ ਕੁਮਾਰ, ਮਿੱਕੀ ਰਿਹਾਨ, ਹਰਜਿੰਦਰ ਸਿੰਘ ਰੂਪਰਾ ਆਦਿ ਹਾਜ਼ਰ ਸਨ।