ਬਿਊਰੋ ਰਿਪੋਰਟ-

ਪੰਜਾਬ ਪੁਲਿਸ ਵੱਲੋਂ ਤਰਨਤਾਰਨ ਵਿਚ 5 ਸਤੰਬਰ ਨੂੰ ਹੋਏ ਧਮਾਕੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 2015 ਵਿਚ ਬਰਗਾੜੀ ਬੇਅਦਬੀ ਘਟਨਾ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਗਈ ਸੀ।
ਹਿੰਦੁਸਤਾਨ ਟਾਈਮਜ਼ ਦੇ ਰਿਪੋਰਟਰ ਰਵਿੰਦਰ ਵਾਸੂਦੇਵਾ ਦੀ ਰਿਪੋਰਟ ਅਨੁਸਾਰ ਪੁਲਿਸ ਵੱਲੋਂ ਕੀਤੀ ਪੁੱਛ ਗਿੱਛ ਦੌਰਾਨ ਇਕ ਰਿਪੋਰਟ ਮਲਕੀਤ ਸਿੰਘ ਸ਼ੇਰਾ ਨੇ ਦੱਸਿਆ ਕਿ ਸੁਖਬੀਰ ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਬਿਕਰਮ ਸਿੰਘ ਪੰਜਵੜ ਨੇ ਰਚੀ ਸੀ ਜਿਸ ਨੂੰ ਬੰਬ ਬਣਾਉਣ ਦੀ ਜਾਂਚ ਸੀ ਅਤੇ ਉਸਨੇ ਦੋ ਬੰਬ ਬਣਾ ਲਏ ਸਨ। ਯੋਜਨਾ ਇਹ ਸੀ ਕਿ ਜਦੋਂ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜਣਗੇ ਤਾਂ ਪਹਿਲਾ ਬੰਬ ਪੰਜਵੜ ਸੁੱਟੇਗਾ ਜਿਸ ਮਗਰੋਂ ਦੂਜਾ ਬੰਬ ਮਲਕੀਤ ਸਿੰਘ ਸ਼ੇਰਾ ਨੇ ਸੁੱਟਣਾ ਸੀ ਪਰ ਸੁਖਬੀਰ ਦੀ ਭਾਰੀ ਸੁਰੱਖਿਆ ਨੂੰ ਵੇਖਦਿਆਂ ਪੰਜਵੜ ਘਬਰਾ ਗਿਆ ਅਤੇ ਯੋਜਨਾ ਵਿਚ ਛੱਡ ਦਿੱਤੀ। ਪੰਜਵੜ 2018 ਵਿਚ ਆਸਟਰੀਆ ਭੱਜ ਗਿਆ।