ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ, ਮਲਸੀਆਂ, ਅੱਜ ਸ਼ਾਹਕੋਟ ਦੇ ਸਾਰਕਾਰੀ ਹਸਪਤਾਲ ਵਿੱਚ ਆਟੋਮੇਟਿਕ ਸੇਨੀਟਾਇਜਰ ਮਸ਼ੀਨ ਲੱਗੀ ਗੲੀ ਕੋਰੋਨਾ ਨਾਲ ਜਾਰੀ ਲੜਾਈ ਦਰਮਿਆਨ ਸੀ ਐਚ ਸੀ ਸ਼ਾਹਕੋਟ ਤੋਂ ਬਚਾਅ ਦੇ ਲਈ ਇੱਕ ਹੋਰ ਸਾਧਨ ਉਪਲਬਧ ਹੋ ਗਿਆ ਹੈ। ਸ਼ੁੱਕਰਵਾਰ ਨੂੰ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰੇਹਾਨ ਨੇ ਸੀ ਐਚ ਸੀ ਵਿਖੇ ਐਸ ਐਮ ਓ ਦਫਤਰ ਬਾਹਰ ਆਟੋਮੈਟਿਕ ਸੇਨੀਟਾਇਜ਼ਰ ਮਸ਼ੀਨ ਇੰਸਟਾਲ ਕਰਵਾਈ। ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਮਸ਼ੀਨ ਦੇ ਲਈ ਸਤੀਸ਼ ਰੇਹਾਨ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਸ਼ੀਨ ਲੱਗਣ ਤੋਂ ਬਾਅਦ ਹੁਣ ਲੋਕ ਆਪਣੇ ਹੱਥ ਸੈਨੀਟਾਇਜ ਕਰਨ ਮਗਰੋਂ ਹੀ ਹਸਪਤਾਲ ਅੰਦਰ ਦਾਖਲ ਹੋਣਗੇ। ਇਸ ਮਸ਼ੀਨ ਵਿੱਚ ਸੈਂਸਰ ਲੱਗਿਆ ਹੋਇਆ ਹੈ। ਜਦੋਂ ਵਿਅਕਤੀ ਸੈਂਸਰ ਦੇ ਸਾਹਮਣੇ ਆਪਣੀ ਹਥੇਲੀ ਰੱਖੇਗਾ, ਤਾਂ ਸੈਨੀਟਾਇਜਰ ਦਾ ਛਿੜਕਾਅ ਉਸਦੇ ਹੱਥਾਂ ‘ਤੇ ਹੋ ਜਾਵੇਗਾ।
ਮਸ਼ੀਨ ਇੰਸਟਾਲ ਹੋਣ ਮੌਕੇ ਮੌਜੂਦ ਸਤੀਸ਼ ਰੇਹਾਨ, ਡਾ. ਰਾਜਿੰਦਰ ਗਿਲ, ਸਟਾਫ ਨਰਸ ਜਸਵਿੰਦਰ ਕੌਰ ਸਚਦੇਵਾ, ਫਾਰਮੇਸੀ ਅਫਸਰ ਕਵਿਤਾ ਪੱਬੀ ਅਤੇ ਹੋਰ।