ਭਾਰਤ ਦੇ ਵੱਖ ਵੱਖ ਰਾਜਾਂ ਵਿਚ ਨਾਗਰਿਕਤਾ ਸੋਧ ਐਕਟ (ਸੀ ਏ ਏ) ਅਤੇ ਐਨ ਆਰ ਸੀ ਦੇ ਵਿਰੋਧ ਵਿਚ ਹੋ ਰਹੇ ਮੁਜ਼ਾਹਰਿਆਂ ਦਾ ਸੇਕ ਅੱਜ ਪੰਜਾਬ ‘ਚ ਵੀ ਪਹੁੰਚ ਗਿਆ। ਇਥੇ ਸੰਗਰੂਰ ਜ਼ਿਲ•ੇ ਵਿਚ ਪੈਂਦੇ ਮਾਲੇਰਕੋਟਲਾ ਵਿਚ ਅੱਜ ਆਮ ਲੋਕਾਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਰੋਸ ਮੁਜ਼ਾਹਰੇ ਵਿਚ ਹਰ ਵਰਗ ਦੇ ਲੋਕ ਸ਼ਾਮਲ ਹੋ ਰਹੇ ਹਨ ਭਾਵੇਂ ਕਿ ਅੱਜ ਦੇ ਮੁਜ਼ਾਹਰੇ ਵਿਚ ਵੱਡੀ ਗਿਣਤੀ ਮੁਸਲਮਾਨਾਂ ਦੀ ਸੀ।
ਮੁਜ਼ਾਹਰਾਕਾਰੀਆਂ ਨੇ ਸੀ ਏ ਏ ਅਤੇ ਐਨ ਆਰ ਸੀ ਦੇ ਵਿਰੋਧ ਵਿਚ ਬੈਨਰ ਚੁੱਕੇ ਹੋਏ ਸਨ ਤੇ ਕੇਂਦਰ ਸਰਕਾਰ ਨੂੰ ਦੁਹਾਈ ਦੱਿਤੀ ਗਈ ਸੀ ਕਿ ਇਹ ਦੋਵੇਂ ਖਾਰਜ ਕੀਤੇ ਜਾਣ। ਲੋਕਾਂ ਨੇ ‘ਇਕ ਭਾਰਤ ਲਈ ਜੰਗ’ ਦੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।
ਦੱਸਣਯੋਗ ਹੈ ਕਿ ਸੀ ਏ ਏ ਅਤੇ ਐਨ ਆਰ ਸੀ ਦੇ ਵਿਰੋਧ ਵਿਚ ਜਿਥੇ ਕਾਂਗਰਸ ਦੀ ਅਗਵਾਈ ਵਾਲੇ ਯੂ ਪੀ ਏ ਦੀਆਂ ਪਾਰਟੀਆਂ ਜ਼ੋਰਦਾਰ ਰੋਸ ਮੁਜ਼ਾਹਰਾ ਕਰ ਰਹੀਆਂ ਹਨ, ਉਥੇ ਹੀ ਕੇਂਦਰ ਸਰਕਾਰ ਦੀਆਂ ਭਾਈਵਾਲ ਪਾਰਟੀਆਂ ਜਿਵੇਂ ਜਨਤਾ ਦਲ ਯੂ ਨੇ ਵੀ ਇਸ ਬਾਰੇ ਚਰਚਾ ਕਰਨ ਦਾ ਹੋਕਾ ਦਿੱਤਾ ਹੈ।