ਫਗਵਾੜਾ (ਡਾ ਰਮਨ) ਸੀਵਰੇਜ ਜਾਮ ਦੀ ਗੰਭੀਰ ਸਮਸਿਆਂ ਕਾਰਣ ੲਿਲਾਕਾ ਭਗਤਪੁਰਾ ਗਲੀ ਨੰਬਰ 2 ਦੇ ਵਸਨੀਕ ਮਦਨ ਲਾਲ , ਮੰਗਾ ਮਨਜੀਤ ਸਿੰਘ , ਐਡਵੋਕੇਟ ਰਜਨੀ ਬਾਲਾ , ਜਗਦੀਪ ਸਿੰਘ , ਗਿਆਨ ਚੰਦ , ਸੂਰਜ , ਸੰਦੀਪ ਸਿੰਘ , ਨੇ ਦੱਸਿਆ ਕਿ ਪਿਛਲੇ ਕੲੀ ਦਿਨਾ ਤੋ ੲਿਹ ਗੰਦਾ ਅਤੇ ਬਦਬੂਦਾਰ ਪਾਣੀ ਉਨ੍ਹਾਂ ਲੲੀ ਮੁਸ਼ਕਿਲ ਬਣਿਆ ਹੋਇਆ ਹੈ ਜਿਸ ਕਾਰਣ ਉਨਾ ਦਾ ਘਰ ਚੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋੲਿਆ ਹੈ ਗਰਮੀ ਦੇ ਮੌਸਮ ਹੋਣ ਕਾਰਣ ਮੱਖੀਆ ਅਤੇ ਮੋਟਾ ਮੱਛਰ ਰਾਤ ਨੂੰ ਉਨ੍ਹਾਂ ਦੀ ਨੀਂਦ ਖ਼ਰਾਬ ਕਰ ਉਨ੍ਹਾਂ ਨੂੰ ਸੋਣ ਨਹੀ ਦਿੰਦਾ ਉਨਾਂ ੲਿਸ ਮਸਲੇ ਨੂੰ ਸੰਬਧਤ ਵਿਭਾਗ ਦੇ ਧਿਆਨ ਹਿੱਤ ਲਿਆ ਜਲਦ ੲਿਸ ਦਾ ਸਥਾਈ ਹੱਲ ਕਰਨ ਲਈ ਆਖਿਆ