ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜਿ) ਦੇ ਰਾਸ਼ਟਰੀ ਚੈਅਰਮੈਨ ਸ੍ਰੀ ਅਮਰਿੰਦਰ ਸਿੰਘ ਜੀ ਅਤੇ ਰਾਸ਼ਟਰੀ ਪ੍ਰਧਾਨ ਸ੍ਰੀ ਰਣਜੀਤ ਸਿੰਘ ਮਸੌਣ ਜੀ ਦੀ ਯੋਗ ਰਹਿਨੁਮਾਈ ਹੇਠ ਅਤੇ (ਦੁਆਬਾ ਜੋਨ ਇੰਚਾਰਜ )ਸ.ਗੁਰਦੀਪ ਸਿੰਘ ਤੱਗੜ ਦੀ ਦੇਖ-ਰੇਖ ਹੇਠ ਅੱਜ ਨੂਰਮਹਿਲ ਯੂਨਿਟ ਨੂੰ ਜਿਹਨਾਂ ਵਿਚ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਹਾਜ਼ਰ ਸਨ ਓਹਨਾਂ ਸਭ ਨੂੰ ਐਸੋਸੀਏਸ਼ਨ ਦੀਆਂ ਹਦਾਇਤਾਂ ਅਨੁਸਾਰ (ਅਥੌਰਟੀ ਲੈਟਰ) ਅਤੇ (ਆਈ ਡੀ ਕਾਰਡ) ਉਪਲਬਧ ਕਰਾਏ ਗਏ
ਇਸ ਮੌਕੇ ਸਭ ਤੋਂ ਪਹਿਲਾਂ ਯੂਨਿਟ ਚੈਅਰਮੈਨ ਸ੍ਰੀ ‌ਬਾਲ ਕਿਸ਼ਨ ਬਾਲੀ ਜੀ ਨੂੰ ਆਈ ਡੀ ਕਾਰਡ ਦਿੱਤਾ ਗਿਆ ਅਤੇ ਓਹਨਾ ਤੋਂ ਬਾਅਦ ਵਾਇਸ ਚੇਅਰਮੈਨ ਸ੍ਰੀ ਰਾਜ ਬਹਾਦਰ ਸੰਧੀਰ ਜੀ ਨੂੰ ਕਾਰਡ ਦੇਣ ਉਪਰੰਤ ਸਾਰੇ ਹੀ ਮੌਜੂਦ ਮੈਂਬਰਾਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ
ਅੰਤ ਵਿੱਚ ਪਹੁੰਚੇ ਹੋਏ ਸਭ ਐਸੋਸੀਏਸ਼ਨ ਮੈਂਬਰਾਂ ਨੇ ਇਮਾਨਦਾਰੀ ਅਤੇ ਤਨਦੇਹੀ ਨਾਲ ਐਸੋਸੀਏਸ਼ਨ ਲਈ ਕੰਮ ਕਰਦੇ ਰਹਿਣ ਦੇ ਵਾਅਦੇ ਨਾਲ ਮੀਟਿੰਗ ਸਮਾਪਤ ਕੀਤੀ