ਪੰਜਾਬ ਬਿਊਰੋ
ਹੰਸ ਰਾਜ ਹੰਸ MP BJP ਦੇ ਪਿੰਡ ਦੇ ਸਫੀਪੁਰ (ਹਲਕਾ ਕਰਤਾਰਪੁਰ) ਪ੍ਰਾਇਮਰੀ ਸਕੂਲ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਸੇ ਸਮੇਂ ਵੀ ਵਾਪਰ ਸਕਦਾ ਹੈ ਹਾਦਸਾ ਬੱਚਿਆ ਦੇ ਮਾਪਿਆਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਓਹਨਾਂ ਦੇ ਬੱਚੇ ਕਿਸੇ ਗੰਭੀਰ ਬਿਮਾਰੀ ਦੀ ਲਪੇਟ ਵਿੱਚ ਨਾ ਆ ਜਾਣ ਸਾਰੇ ਹੀ ਸਕੂਲ ਦੇ ਵਿੱਚ ਜੰਗਲੀ ਬੂਟੀ ਉੱਗੀ ਹੋਈ ਹੈ ਅਤੇ ਇਸ ਥਾਂ ਤੇ ਹੀ ਮਿੱਡ ਡੇ ਮੀਲ ਤਿਆਰ ਕੀਤਾ ਜਾਂਦਾ ਹੈ ਸਕੂਲ ਵਿੱਚ ਇੰਨੀ ਜ਼ਿਆਦਾ ਮਾਤਰਾ ਵਿੱਚ ਉੱਗੀ ਹੋਈ ਬੂਟੀ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ ਅਤੇ ਬਰਸਾਤ ਦਾ ਮੌਸਮ ਹੋਣ ਕਾਰਨ ਸੱਪ ਬਗੈਰਾ ਦਾ ਡਰ ਵੀ ਬਣਿਆ ਰਹਿੰਦਾ ਹੈ ਪਰ ਸਕੂਲ ਪ੍ਰਸ਼ਾਸਨ ਇਸ ਵੱਲ ਜਰਾ ਵੀ ਧਿਆਨ ਨਹੀਂ ਦੇ ਰਿਹਾ ਪਿੰਡ ਦੇ ਜੰਮਪਲ ਮੈਬਰ ਪਾਰਲੀਮੈਂਟ ਹੰਸ ਰਾਜ ਹੰਸ ਦਿੱਲੀ ਵਿੱਚ ਤਾਂ ਯੂਨੀਵਰਸਿਟੀਆਂ ਦੇ ਨਾ ਬਦਲਣ ਦੀ ਤਜਵੀਜ਼ ਦੇ ਰਹੇ ਹਨ ਪਰ ਆਪਣੇ ਜੱਦੀ ਪਿੰਡ ਦੇ ਸਕੂਲ ਨੂੰ ਭੁਲਾ ਚੁੱਕੇ ਹਨ ਜਿੱਥੇ ਕਿ ਓਹਨਾਂ ਨੇ ਵੀ ਕਿਸੇ ਟਾਇਮ ਪੜਾਈ ਕੀਤੀ ਹੋਣੀ ਆ ਐਮ ਪੀ ਸਾਬ ਨੂ ਚਾਹੀਦਾ ਹੈ ਕਿ ਹੋਰ ਕੁਝ ਨਾ ਸਹੀ ਆਪਣਾ ਪਿੰਡ ਦੀ ਗੋਦ ਲੈ ਲੈਣ ਤਾਂ ਕਿ ਬੱਚਿਆਂ ਨੂੰ
ਇਕ ਸਾਫ ਸੁਥਰਾ ਵਾਤਾਵਰਣ ਮੁਹਈਆ ਹੋ ਸਕੇ ।