Bureau Report-

ਅੱਜ ਜਦੋਂ ਸਰਕਾਰ ਵੱਲੋਂ ਭਾਖੜਾ ਦਾ ਪਾਣੀ ਖੋਲ ਕੇ ਪੰਜਾਬ ਵਿੱਚ ਹਜਾਰਾਂ ਦੁਧਾਰੂ ਪਸ਼ੂ ਮਾਰ ਦਿਤੇ ਗਏ ਤਾਂ ਖਾਲਸਾ ਏਡ ਨੇ ਪੀੜਤਾਂ ਨੂੰ ਦੁਧਾਰੂ ਮੱਝਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ । ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਆਪਣੀ ਪੰਜਾਬ ਟੀਮ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਹ ਬਹੁਤ ਸੋਹਣਾ ਤੇ ਨਵਾਂ ਵਿਚਾਰ ਹੈ ।

ਪਰ ਮੱਝਾਂ ਗਾਵਾਂ ਵੰਡਣ ਦਾ ਇਹ ਵਰਤਾਰਾ ਸਿੱਖਾਂ ਦੇ ਖੂਨ ਵਿੱਚ ਪਿਆ ਹੋਇਆ ਹੈ । ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਮਾਲਵਾ ਦੇਸ਼ ਨੂੰ ਭਾਗ ਲਾਏ ਤਾਂ ਉਨ੍ਹਾਂ ਦਿਨਾਂ ਵਿੱਚ ਇੱਥੇ ਕਾਲ ਪਿਆ ਹੋਇਆ ਸੀ । ਸਾਧੂ ਦਿਆਲ ਦਾਸ ਦੀ ਲਿਖਤ ਸਾਖੀ “ਮਾਲਵਾ ਦੇਸ਼ ਰਟਨ ” ਜੋ ਕਿ ਭਾਈ ਵੀਰ ਸਿੰਘ ਨੇ ਪ੍ਰਕਾਸ਼ਤ ਕੀਤੀ ਉਸ ਵਿੱਚ ਲਿਖਿਆ ਮਿਲਦਾ ਹੈ ਤੇ ਕਾਲ ਨਾਲ ਝੰਬੇ ਹੋਏ ਮਾਲਵੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਪਿੰਡੋਂ ਪਿੰਡ ਜਾਂਦੇ, ਲੰਗਰ ਲਾਉਂਦੇ, ਲੋਕਾਂ ਨੂੰ ਮੱਝਾਂ ਗਾਵਾਂ ਤੇ ਬਲਦ ਲੈਣ ਲਈ ਮਾਇਆ ਬਖਸ਼ਦੇ । ਪਾਤਸ਼ਾਹ ਨੇ ਮਾਲਵੇ ਵਿੱਚ ਬਹੁਤ ਸਾਰੇ ਖੂਹ ਅਤੇ ਰੁੱਖ ਲਵਾਏ ।ਇਉਂ ਮਾਲਵਾਂ ਦੇਸ਼ ਤੇ ਲੱਖੀ ਜੰਗਲ ਵਿੱਚ ਗੁਰਾਂ ਕੀ ਸਿੱਖੀ ਦਾ ਬੋਲਬਾਲਾ ਹੋਇਆ ।
ਸੋ ਇਹ ਨੇਕ ਕਮਾਈਆਂ ਤੇ ਖਿਆਲ ਸਿੱਖਾਂ ਦੇ ਅਚੇਤ ਮਨ ‘ਚ ਪਏ ਹਨ ਜਿਨ੍ਹਾਂ ਉਤੇ ਅਧੁਨਿਕ ਦੌਰ ਵਿਚਲੇ ਮਾਇਆ ਦੇ ਪਸਾਰੇ ਦਾ ਵੀ ਅਸਰ ਨਹੀਂ ।