ਮਾਹਿਲਪੁਰ 01 ਅਗਸਤ ( ਜਸਵਿੰਦਰ ਹੀਰ ) ਅੱਜ ਹਲਕਾ ਚੱਬੇਵਾਲ ਦੇ  ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਵੱਲੋ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਡੇਰਾ ਸਿਰਸਾ ਦੀ ਸ਼ਰਧਾਲੂ ਵੀਰਪਾਲ ਕੋਰ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਣ ਤੇ ਥਾਣਾ ਚੱਬੇਵਾਲ ਦੇ ਐਸ.ਐਚ.ਓ. ਰਜਿੰਦਰ ਸਿੰਘ ਮਿਨਹਾਸ ਨੂੰ ਮੰਗ ਪੱਤਰ ਦੇ ਕੇ ਵੀਰਪਾਲ ਕੋਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੋਕੇ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਡੇਰਾ ਸਿਰਸਾ ਦੀ ਸ਼ਰਧਾਲੂ ਵੀਰਪਾਲ ਕੋਰ ਵੱਲੋ ਪਿਛਲੇ ਦਿਨੀਂ ਡੇਰਾ ਮੁੱਖੀ ਦੀ ਤੁਲਨਾ ਸਿੱਖ ਗੁਰੂ ਸਾਹਿਬਾਨ ਨਾਲ ਕਰਨ ਤੇ ਸਮੂਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜੋ ਕਿ ਬਰਦਾਸ਼ਤ ਕਰਨ ਯੋਗ ਨਹੀ ਹੈ।ਇਸ ਮੋਕੇ ਰਵਿੰਦਰ ਸਿੰਘ ਠੰਡਲ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਜਥੇਦਾਰ ਨਿਰਮਲ ਸਿੰਘ ਭੀਲੋਵਾਲ ਸਰਕਲ ਪ੍ਰਧਾਨ ਚੱਬੇਵਾਲ, ਸਤਨਾਮ ਸਿੰਘ ਬੰਟੀ ਜਿਲਾ ਪ੍ਰਧਾਨ ਬੀ.ਸੀ.ਵਿੰਗ ਸ਼ਹਿਰੀ, ਸੁਖਦੇਵ ਸਿੰਘ ਬੰਬੇਲੀ ਸਰਕਲ ਪ੍ਰਧਾਨ ਬਾਹੋਵਾਲ, ਅਮਨਦੀਪ ਸਿੰਘ ਸੋਨੀ ਸਰਕਲ ਪ੍ਰਧਾਨ ਕਿਸਾਨ ਵਿੰਗ ਬਾਹੋਵਾਲ, ਠੇਕੇਦਾਰ ਹਰਦੀਪ ਸਿੰਘ ਸਰਕਲ ਪ੍ਰਧਾਨ ਰਾਮਪੁਰ ਸੈਣੀਆਂ, ਰਵਿੰਦਰਪਾਲ ਸਿੰਘ ਰਾਏ, ਮਾ.ਹਰਭਜਨ ਸਿੰਘ ਨੀਤਪੁਰ, ਮਨਦੀਪ ਸਿੰਘ ਕੋਟਫਤੂਹੀ ਆਦਿ ਹਾਜਰ ਸਨ।