(ਗੁਰਮੀਤ ਸਿੰਘ ਟਿੰਕੂ,ਅਸ਼ੋਕ ਲਾਲ ਬਿਊਰੋ ਫਗਵਾੜਾ)

ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਪ੍ਰੇਮਪੁਰਾ ਫਗਵਾੜਾ ਦੇ ਬੱਚਿਆਂ ਵੱਲੋਂ ਹੜ੍ਹ ਪੀੜਤਾ ਲਈ ਟੀਮ ਸਿੱਖਸ ਫਾਰ ਇਕੁਐਲਿਟੀ ਫਗਵਾੜਾ ਵਲੋਂ ਸ਼ੁਰੂ ਕੀਤੀ” ਕਿਰਤ ਵੰਡੋ ਲਹਿਰ” ਲਈ 11500 ਰੁਪਏ ਦਾ ਫੰਡ ਇਕੱਠਾ ਕਰਕੇ ਦਿੱਤਾ ਗਿਆ। ਟੀਮ ਵਲੋਂ ਬੱਚਿਆਂ ਤੇ ਸਕੂਲ ਮੈਨੇਜਮੈਟ ਦੀ ਸੋਚ ਤੇ ਹਿੰਮਤ ਨੂੰ ਸਲਾਮ ਕਰਦਿਆਂ
ਧੰਨਵਾਦ ਕੀਤਾ ਗਿਆ ! ਜ਼ਿਕਰਯੋਗ ਹੈ ਕਿ ਕਿਰਤ ਵੰਡੋ ਲਹਿਰ ਤਹਿਤ ਉਨ੍ਹਾਂ ਲੋਕਾਂ ਨੂੰ ਦੁਬਾਰਾ ਉਨ੍ਹਾਂ ਦਾ ਕਾਰੋਬਾਰ ਸ਼ੁਰੂ ਕਰਨ ਲਈ ਮਦਦ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਹੜ੍ਹਾਂ ਕਾਰਨ ਕਾਰੋਬਾਰੀ ਨੁਕਸਾਨ ਹੋਇਆ ਹੈ ! ਇਸ ਤੋਂ ਇਲਾਵਾ ਸੰਸਥਾ ਵੱਲੋਂ ਉਨ੍ਹਾਂ ਹੜ੍ਹ ਪੀੜਤਾਂ ਦੇ ਘਰਾਂ ਦੀ ਮੁੜ ਉਸਾਰੀ ਦਾ ਜ਼ਿੰਮਾ ਵੀ ਚੁੱਕਿਆ ਗਿਆ ਹੈ ਜਿਨ੍ਹਾਂ ਦੇ ਘਰਾਂ ਦਾ ਹੜ੍ਹਾਂ ਦੌਰਾਨ ਨੁਕਸਾਨ ਹੋਇਆ ਹੈ ਇਸ ਮੌਕੇ ਸਕੂਲ ਮੈਨੇਜਮੈਂਟ ਅਤੇ ਸਕੂਲ ਦੇ ਬੱਚਿਆਂ ਤੋਂ ਇਲਾਵਾ ਸੁਖਦੇਵ ਸਿੰਘ ਫਗਵਾੜਾ ਹਰਪ੍ਰੀਤ ਸਿੰਘ ਅਰਸ਼ਦੀਪ ਸਿੰਘ ਸੰਦੀਪ ਸਿੰਘ ਆਦਿ ਹਾਜ਼ਰ ਸਨ