ਫਗਵਾੜਾ,3 ਦਸੰਬਰ
(ਅਜੈ ਕੋਛੜ)
ਸੋਸਵਾ ਆਈ.ਡੀ.ਯੂ. ਪ੍ਰੋਜੈਕਟ ਵੱਲੋਂ ਮੈਨੇਜਰ ਪ੍ਰਮਜੀਤ ਕੋਰ ਦੀ ਦੇਖ-ਰੇਖ ਹੇਠ ਕਮਿਊਨਿਟੀ ਦਾ ਡਿਫਰੈਂਸ ਥੀਮ ਤਹਿਤ ਵਿਸ਼ਵ ਏਡਜ਼ ਦਿਵਸ ਸਬੰਧੀ ਇੱਕ ਜਾਗਰੂਕਤਾ ਪ੍ਰੋਗਰਾਮ ਡੀ.ਆਡੀਕਸ਼ਨ ਸੈਂਟਰ ਬਾਹਰ ਸਿਵਲ ਹਸਪਤਾਲ ਫਗਵਾੜਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਕਮਲ ਕਿਸ਼ੋਰ ਦੀ ਸੁਚੱਜੀ ਅਗਵਾਈ ਹੇਠ ਕਰਵਾਇਆ ਗਿਆ ਜਿਸਨੂੰ ਸੰਬੋਧਨ ਕਰਦੇ ਹੋਏ ਡੀ-ਆਡੀਕਸ਼ਨ ਸੈਂਟਰ ਇੰਚਾਰਜ ਡਾਕਟਰ ਸੰਜੀਵ ਲੋਚਨ ਨੇ ਦੱਸਿਆ ਕਿ ਏਡਜ਼ ਦੀ ਬਿਮਾਰੀ ਐਚ.ਆਈ.ਵੀ. ਨਾਂਅ ਦੇ ਵਾਇਰਸ ਦੇ ਸਰੀਰ ‘ਚ ਦਾਖਲ ਹੋਣ ਕਾਰਨ ਹੁੰਦੀ ਹੈ ਇਹ ਵਾਇਰਸ ਸਰੀਰ ਦੇ ਇਮਿਉਨ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਲਾਜ ਨਾ ਕਰਵਾਉਣ ਦੀ ਸਥਿਤੀ ਵਿੱਚ ਸਰੀਰ ਦੀ ਰੋਗ ਨਾਲ ਲੜਨ ਸ਼ਕਤੀ ਘੱਟ ਜਾਂਦੀ ਹੈ। ਮੈਡਮ ਪਰਮਜੀਤ ਕੋਰ ਨੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਆਖਿਆ ਕਿ ਇਹ ਦਿਨ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ ਜਿਸਨੂੰ ਮਨਾਉਣ ਦਾ ਮੁੱਖ ਮਕਸਦ ਇਸ ਭਿਆਨਕ ਰੋਗ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਇਨਫੈਕਸ਼ਨ ਖੂਨ ਚੜ੍ਹਾਉਣ ਨਾਲ, ਵਰਤੋ ਕੀਤੀ ਗਈ ਸੂਈ ਕਰਨ, ਅਸੁਰੱਖਿਅਤ ਸਰੀਰਕ ਸਬੰਧ ਤੋਂ ਐਚ.ਆਈ.ਵੀ. ਪ੍ਰਭਾਵਿਤ ਮਾਂ ਤੋਂ ਬੱਚੇ ਨੂੰ ਹੋ ਸਕਦੀ ਹੈ ਪਰ ਇਹ ਬਿਮਾਰੀ ਮੱਛਰ ਦੇ ਕੱਟਣ, ਛਿੱਕਾ ਜਾ ਖੰਘਣ, ਪੀੜਤ ਵਿਅਕਤੀ ਨਾਲ ਹੱਥ ਮਿਲਾਉਣ ਜਾ ਉਸ ਨਾਲ ਖਾਣਾ ਖਾਣ ਨਾਲ ਨਹੀ ਫੈਲਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਸਰਕਾਰ ਵਲੋਂ ਸਥਾਪਿਤ ਏ.ਆਰ.ਟੀ. ਕੇਂਦਰਾਂ ਵਿੱਚ ਮੁਫਤ ਇਲਾਜ ਕਰਵਾ ਸਕਦਾ ਹੈ ਇਸ ਮੌਕੇ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਸ਼ੁੱਧ ਰੱਖਣ ਲਈ ਪੌਦੇ ਵੀ ਲਗਾਏ ਗਏ। ਇਸ ਦੌਰਾਨ ਡਾਕਟਰ ਪ੍ਰਵੀਨ ਮਹਲ, ਨਿਰਵੈ ਸਿੰਘ, ਏਕਜੋਤ ਕੋਰ ਡਾਟਾ ਐਂਟਰੀ ਅਪਰੇਟਰ, ਸਟਾਫ ਨਰਸ ਦਲਜੀਤ ਕੋਰ, ਅਸਮਨ ਸਿੰਘ, ਲਵਪ੍ਰੀਤ ਸਿੰਘ, ਸਵੀਟੀ ਬਾਂਸਲ, ਤਰੁਣ ਕੁਮਾਰ, ਨਿਸ਼ਾ ਕੋਰ, ਨੀਟੂ ਬੰਗੜ ਆਦਿ ਹਾਜਰ ਸਨ।