ਫਗਵਾੜਾ ( ਡਾ ਰਮਨ , ਅਜੇ ਕੋਛੜ)

ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਹੁਕਮਾ ਤਹਿਤ ਸੂਬੇ ਭਰ ਵਿੱਚ ਚੱਲ ਰਹੀ ਡੈਟਲ ਪੰਦਰਵਾੜਾ ਮੁਹਿੰਮ ਦੇ ਅੱਜ ਆਖਰੀ ਦਿਨ ਸਿਵਲ ਹਸਪਤਾਲ ਫਗਵਾੜਾ ਵਿਖੇ ੲਿੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ , ਡੀ ਡੀ ਓ ਕਪੂਰਥਲਾ ਡਾ ਸੁਰਿੰਦਰ ਮੱਲ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਡਾ ਸੁਖਵਿੰਦਰ ਪਾਲ ਸਿੰਘ ਦੀ ਅਗਵਾਈ ਅਤੇ ਡੈਟਲ ਸਰਜਨ ਡਾ ਪ੍ਰਮਜੀਤ ਕੌਰ ਸੈਣੀ ਦੀ ਸੁਚੱਜੀ ਦੇਖ-ਰੇਖ ਹੇਠ ਕਰਵਾਏ ੲਿਸ ਪ੍ਰੋਗਰਾਮ ਚ ਡਾ ਸੁਖਵਿੰਦਰ ਪਾਲ ਸਿੰਘ ਨੇ 42 ਲੋੜਵੰਦ ਬਜ਼ੁਰਗਾ ਨੂੰ ਦੰਦਾਂ ਦੇ ਸੈਂਟ ਵੰਡੇ ਜੋ ਕਿ ੲਿਸ ਕੈਂਪ ਦੌਰਾਨ ਤਿਆਰ ਕੀਤੇ ਗੲੇ ਸਨ ੲਿਸ ਮੌਕੇ ਆਪਣੇ ਸੰਬੋਧਨ ਵਿਚ ਬੋਲਦਿਆਂ ਡਾ ਸੁਖਵਿੰਦਰ ਪਾਲ ਸਿੰਘ ਨੇ ਆਖਿਆ ਕਿ ਸਿਹਤ ਵਿਭਾਗ ਪੰਜਾਬ ਦਾ ੲਿਹ ਉਪਰਾਲਾ ਕਾਫੀ ਸ਼ਲਾਘਾ ਯੋਗ ਕਦਮ ਹੈ ਜਿਸ ਨਾਲ ਗਰੀਬ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਹੈ ਆਪਣੇ ਸਬੋਧਨ ਚ ਬੋਲਦਿਆਂ ਡਾ ਪ੍ਰਮਜੀਤ ਕੌਰ ਸੈਣੀ ਨੇ ਦੱਸਿਆ ਕਿ 1 ਫ਼ਰਵਰੀ ਤੋਂ 15 ਫਰਵਰੀ ਤੱਕ ਚੱਲੇ ੲਿਸ 33 ਵੇ ਪੰਦਰਵਾੜੇ ਦੋਰਾਨ ਦੰਦਾਂ ਦੀਆਂ ਬਿਮਾਰੀਆ ਨਾਲ਼ ਪੀੜਤ 880 ਮਰੀਜ਼ਾਂ ਦੇ ਦੰਦਾਂ ਦਾ ਚੈਕਅੱਪ ਕਰਕੇ ੲਿਲਾਜ ਕੀਤਾ ਗਿਆ ੲਿਸ ਕੈਂਪ ਦੌਰਾਨ ਦੰਦਾ ਦੀਆ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਲਗਾਈ ਗਈ ਵੱਖ ਵੱਖ ਸਕੂਲਾਂ ਵਿਚ ਜਾ ਕੇ ਬੱਚਿਆਂ ਦੇ ਦੰਦਾਂ ਦੀ ਜਾਂਚ ਕਰਕੇ ਉਨ੍ਹਾਂ ਦਾ ੲਿਲਾਜ ਕੀਤਾ ਗਿਆ ਅਤੇ ਸੈਮੀਨਾਰ ਰਾਹੀਂ ਬੱਚਿਆਂ ਨੂੰ ਦੰਦਾਂ ਦੀਆਂ ਬਿਮਾਰੀਆ ਤੋਂ ਜਾਣੂ ਕਰਵਾਇਆ ਗਿਆ ੲਿਸ ਮੌਕੇ ਡਾ ਸੁਮਨਦੀਪ ਸਿੰਘ ਪਰਮਾਰ , ਡਾ ਅਨੀਤਾ ਦਾਦਰਾ , ਡਾ ਸਾਜਨ ਸੁਮਨ , ਡਾ ਜੀਵਨ ਜੋਤੀ , ਡਾ ਹਰਦਿਆਲ , ਅਨੀਤਾ ਡੈਟਲ ਹਾਈਜਿਨਿਸਟ ਮੋਜੂਦ ਸਨ