ਵਿਸ਼ਵ ਕੈਂਸਰ ਦਿਵਸ ਦਿਹਾੜੇ ਮੌਕੇ ਕੈਂਸਰ ਦੀ ਰੋਕਥਾਮ ਤੇ ਆਮ ਲੋਕਾਂ ਨੂੰ ੲਿਸ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੇ ਮੱਤਵ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਡਾ ਕਮਲ ਕਿਸ਼ੋਰ ਸੀਨੀਅਰ ਮੈਡੀਕਲ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾੲੇ ਗੲੇ ਜਾਗਰੂਕਤਾ ਸੈਮੀਨਾਰ ਦੀ ਅਗਵਾਈ ਡਾ ਸੁਖਵਿੰਦਰ ਸਿੰਘ ਐਮ ਓ ਵਲੋਂ ਕੀਤੀ ਗਈ ਜਿਸ ਦੋਰਾਨ ਹਸਪਤਾਲ ਵਿਚ ਆਉਂਣ ਵਾਲੇ ਮਰੀਜਾ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਕੈਂਸਰ ਸਣੇ ਸਾਰੀਆ ਬਿਮਾਰੀਆਂ ਦੇ ਭਿਆਨਕ ਸਿੱਟਿਆ ਤੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹਸਪਤਾਲ ਕੈਂਪਸ ਵਿੱਚ ਆਏ ਆਮ ਲੋਕਾਂ ਨੂੰ ਸਬੋਧਨ ਕਰਦਿਆਂ ਡਾ ਸੁਖਵਿੰਦਰ ਸਿੰਘ ਨੇ ਕੈਂਸਰ ਦੇ ਕਾਰਨਾਂ ਲਛੱਣਾ ਤੇ ੲਿਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਅੌਰਤਾਂ ਅਤੇ ਮਰਦਾਂ ਵਿਚ ਮੁੱਖ ਤੌਰ ਤੇ ਸਰਵਾਇਕਲ,ਬਰੈਸਟ,ਔਰਲ ,ਪੇਟ ਅਤੇ ਫੇਫੜਿਆਂ ਦਾ ਕੈਂਸਰ ਮੁੱਖ ਹਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਦੀ ਰੋਕਥਾਮ ਲਈ ਠੋਸ ਕਦਮ ਚੁੱਕੇ ਗਏ ਹਨ ਜਿਸ ਤਹਿਤ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਚਲਾਈ ਗਈ ਹੈ ਅਤੇ ਕੈਂਸਰ ਦੇ ਮਰੀਜ਼ਾਂ ਦਾ ਡੇਢ ਲੱਖ ਰੁਪਏ ਤੱਕ ਮੁਫ਼ਤ ੲਿਲਾਜ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਲੋਕਾਂ ਨੂੰ ਕੈਂਸਰ ਨੂੰ ਜੜ੍ਹੋਂ ਪੁੱਟਣ ਦੀ ਅਪੀਲ ਕਰਦਿਆਂ ਕਿਹਾ ਕਿ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ੲਿਹ ਕਾਰਜ ਸਿਰੇ ਚੜ੍ਹਾਇਆ ਜਾ ਸਕਦਾ ਹੈ ਜਿਸ ਨਾਲ ਪਹਿਲਾ ਵਾਲਾ ਤੰਦਰੁਸਤ ਤੇ ਖੁਸ਼ਹਾਲ ਸੂਬਾ ਪੰਜਾਬ ਦੁਬਾਰਾ ਵਿਕਸਤ ਹੋ ਸਕਦਾ ਹੈ ਇਸ ਮੌਕੇ ਡਾ ਸਿਮਰਦੀਪ ਕੋਰ, ਡਾ ਮੰਜੀਤ ਕੋਰ ਨਾਗਰਾ,ਡਾ ਪ੍ਰਮਜੀਤ ਕੌਰ ਸੈਣੀ ਗੁਰਚਰਨ ਸਿੰਘ, ਅਸ਼ੀਸ਼ ਧੀਮਾਨ,ਸਮੇਤ ਏ ਐਨ ਐਮ ਤੇ ਹਸਪਤਾਲ ਸਟਾਫ਼ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ