Home Punjabi-News ਸਿਵਲ ਹਸਪਤਾਲ ਫਗਵਾੜਾ ਦੀ ਮੋਬਾਈਲ ਸੈਪਲਿੰਗ ਟੀਮ ਨੇ ੲਿਲਾਕਾ ਭਗਤਪੁਰਾ ਦੀਆ ਵੱਖ...

ਸਿਵਲ ਹਸਪਤਾਲ ਫਗਵਾੜਾ ਦੀ ਮੋਬਾਈਲ ਸੈਪਲਿੰਗ ਟੀਮ ਨੇ ੲਿਲਾਕਾ ਭਗਤਪੁਰਾ ਦੀਆ ਵੱਖ ਵੱਖ ਗਲੀਆ ਚ ਘਰ ਘਰ ਜਾ ਕੇ ਕੀਤੀ ਕੋਵਿਡ ਸੈਪਲਿੰਗ

ਲੋਕਾਂ ਨੂੰ ਕੀਤਾ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ
ਫਗਵਾੜਾ (ਡਾ ਰਮਨ ) ਕੋਵਿਡ 19 ਕਰੋਨਾ ਮਹਾਂਮਾਰੀ ਦਾ ਰਸਤਾ ਰੋਕਣ ਲਈ ਸਿਵਲ ਹਸਪਤਾਲ ਫਗਵਾੜਾ ਵਲੋਂ ੲਿਲਾਕਾ ਭਗਤਪੁਰ ਨੂੰ ਮਾਈਕਰੋਕੰਨਟੈਨਮੈਟ ਜੋਨ ਘੋਸ਼ਿਤ ਕੀਤੇ ਜਾਣ ਤੇ ਅੱਜ ਸਿਵਲ ਹਸਪਤਾਲ ਫਗਵਾੜਾ ਵਲੋਂ ਮੋਬਾੲੀਲ ਸੈਪਲਿੰਗ ਟੀਮ ਨੇ ੲਿਲਾਕੇ ਵਿੱਖੇ ਪਹੁੰਚ ਵੱਖ-ਵੱਖ ਗਲੀਆ ਚ ਘਰ ਘਰ ਜਾ ਕੇ ਕਰੋਨਾ ਸੈਪਲਿੰਗ ਕੀਤੀ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਵਲੋਂ ਕਰੋਨਾ ਮਹਾਂਮਾਰੀ ਪ੍ਰਤੀ ਪੂਰੀ ਸੰਜੀਦਗੀ ਨਾਲ ਕੰਮ ਕਰ ਲੋਕਾ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਯਤਨ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਅਤੇ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੱਹਤਵਪੂਰਨ ਭੂਮਿਕਾ ਨਿ਼ਭਾ ਰਹੇ ਹਨ ਅਤੇ ਸਿਹਤ ਵਿਭਾਗ ਦੀਆ ੲਿਨ੍ਹਾਂ ਕੋਸ਼ਿਸ਼ਾਂ ਵਿੱਚ ਲੋਕਾ ਨੂੰ ਅਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਜਾਰੀ ਹਿਦਾਇਤਾ ਦੀ ਪਾਲਣਾ ਵੀ ਕਰੀੲੇ ਉਨ੍ਹਾਂ ਕਿਹਾ ਕਿ ਸਾਨੂੰ ਘਰੋ ਨਿਕਲਣ ਸਮੇਂ ਸਾਨੂੰ ਮਾਸਕ ਪਹਿਨ ਕੇ ਨਿਕਲਣਾ ਚਾਹਿਦਾ ਹੈ ਬਾਰ ਬਾਰ ਅਪਣੇ ਹੱਥਾ ਨੂੰ ਸੈਨੀਟਾਈਜਰ ਅਤੇ ਸਾਬਣ ਨਾਲ ਧੋਣਾ ਚਾਹੀਦਾ ਹੈ ੲਿੱਕ ਦੂਜੇ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨੲਿਸ ਮੌਕੇ ਐਬੂਲੈਸ ਸੈਪਲਿੰਗ ਟੀਮ ਮੈਂਬਰ ਰੋਣਕੀ ਰਾਮ , ਬਲਵੀਰ ਕੌਰ ਆਸ਼ਾ ਰਾਣੀ ਵਲੋਂ ਗਲੀ ਨੰਬਰ 5 ,6 , 7 , ਵਿਖੇ ਆਰ ਟੀ ਪੀ ਸੀ ਆਰ 85 ਅਤੇ 25 ਰੈਪਿਡ ਟੈਸਟ ਕੀਤੇ ਮੁਕੇਸ਼ , ਰਾਜਵੰਤ ਕੌਰ , ਸੁਖਦੀਪ ਕੌਰ ਵਲੋਂ ਗਲੀ ਨੰਬਰ 1 ਵਿੱਖੇ ਆਰ ਟੀ ਪੀ ਸੀ ਆਰ 90 ਟੈਸਟ ਕੀਤੇ ਕੁਲ ਮਿਲਾ ਕੇ ਅੱਜ 200 ਦੇ ਕਰੀਬ ਟੈਸਟ ਕੀਤੇ ਗਏ