ਨੂਰਮਹਿਲ 28 ਨਵੰਬਰ (ਪਾਰਸ ਨਈਅਰ)
ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲਾ ਪਰਿਵਾਰ ਭਲਾਈ ਅਫਸਰ ,ਐਸ ਐਮ ਓ ਨੂਰਮਹਿਲ ਡਾਕਟਰ ਰਮੇਸ਼ ਪਾਲ ਅਤੇ ਪੀ. ਐਚ.ਸੀ ਬਿਲਗਾ ਦੇ ਐਸ ਐਮ ਓ ਡਾਕਟਰ ਜਗਦੀਸ਼ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਨੂਰਮਹਿਲ ਸਿਵਲ ਹਸਪਤਾਲ ਵਿਖੇ ਵਿਸ਼ਵ ਆਬਾਦੀ ਪੰਦਰਵਾੜੇ ਤਹਿਤ ਨਸਬੰਦੀ ਕੈੰਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਮਰਦਾਂ ਨੂੰ ਪਰਿਵਾਰ ਨਿਯੋਜਨ ਵਿੱਚ ਪੂਰਾ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਾਰਾ ਲਗਾਇਆ ਗਿਆ “ਮਰਦਾਂ ਦੀ ਹੁਣ ਆਈ ਹੈ ਵਾਰੀ,ਪਰਿਵਾਰ ਨਿਯੋਜਨ ਵਿੱਚ ਹਿੱਸੇਦਾਰੀ”.
ਨਸਬੰਦੀ ਕਰਨ ਆਏ ਸਰਜਨ ਡਾਕਟਰ ਸੁਰਿੰਦਰ ਜਗਤ ਨੇ ਕੈੰਪ ਦੌਰਾਨ 21 ਚੀਰਾ ਰਹਿਤ ਅਪਰੇਸ਼ਨ ਕੀਤੇ। ਡਾਕਟਰ ਕਸ਼ਮੀਰੀ ਲਾਲ ਔਜਲਾ ਅਤੇ ਨਵਜੋਤ ਕੌਰ ਨੇ ਮੈਡੀਕਲ ਚੈੱਕ ਅਪ ਕੀਤੀ। ਡੀ. ਆਈ.ਓ ਡਾਕਟਰ ਸੀਮਾ ਨੇ ਨਸਬੰਦੀ ਕੈੰਪ ਦਾ ਮੁਆਇਨਾ
ਕੀਤਾ।
ਆਸ਼ਾ ਵਰਕਰਾਂ ਨੇ
ਏ ਐਨ ਐਮ ਦੀ ਸਹਾਇਤਾ ਨਾਲ ਫੀਲਡ ਵਿੱਚ ਜਾ ਕੇ ਕੇਸ ਮੋਟੀਵੇਟ ਕੀਤੇ। ਇਸ ਮੌਕੇ ਨੂਰਮਹਿਲ ਸਿਵਲ ਹਸਪਤਾਲ ਦਾ ਸਮੂਹ ਸਟਾਫ ਮੌਜੂਦ ਸੀ।