ਫਗਵਾੜਾ ( ਅਜੈ ਕੋਛੜ ) ਫਗਵਾੜਾ ਦੇ ਸਿਵਲ ਹਸਪਤਾਲ ਵਿਚ ਅੱਜ ਸਿਹਤ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਨੇ ਮਦਰ ਚਾਈਲਡ ਕੇਅਰ ਸੈਂਟਰ ਦਾ ਉਘਾਟਨ ਕੀਤਾ।ਉਹਨਾਂ ਨੇ ਕਿਹਾ ਕਿ 6 ਕਰੋੜ 87 ਲੱਖ ਦੀ ਲਾਗਤ ਨਾਲ ਜੱਚਾ ਬੱਚਾ ਵਾਰਡ ਬਣਾਇਆ ਜਾਵੇਗਾ । ਜਿਸ ਵਿਚ ਬੱਚਿਆ ਦੀ ਹਰ ਬਿਮਾਰੀ ਦਾ ਇਲਾਜ ਕੀਤਾ ਜਾਵੇਗਾ।ਅਤੇ ਗਰਵਵਤੀ ਔਰਤਾਂ ਦੇ ਲਈ 30 ਬੇਡਾ ਦਾ ਪ੍ਰਬੰਧ ਕੀਤਾ ਜਾਵੇਗਾ।ਤੇ ਡਾਕਟਰਾਂ ਦੀ ਤਨਖਾਹ 15 ਹਾਜਰ ਤੋ ਵਧਾ ਕੇ 45 ਹਾਜਰ ਕੀਤੀ ਜਾਵੇਗੀ। ਅਤੇ ਪੰਜਾਬ ਵਿੱਚ ਨਰਸਾ ਦੀ ਗਿਣਤੀ 822 ਤਕ ਕੀਤੀ ਜਾਵੇਗੀ ਅਤੇ ਸਿਵਲ ਸਰਜਨ ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸਿਵਲ ਹਸਪਤਾਲ ਕਪੂਰਥਲਾ ਵਿਖੇ ਨਵੇਂ ਬਣੇ ਆਈ ਸੀ ਯੂ ਵਿਚ 7 ਬੈਂਡ ਅਤੇ ਸਬ ਡਵੀਜਨ ਹਸਪਤਾਲ ਫਗਵਾੜਾ ਵਿੱਚ ਬਣੇ ਨਵੇਂ ਆਈ ਸੀ ਯੂ ਵਿਚ 6 ਬੈਂਡ ਦੀ ਸਹੂਲਤ ਹੈ।