ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340422856

ਅੱਜ ਸਿਵਲ ਸਰਜਨ ਜਲੰਧਰ ਵਿੱਚ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਅਗਵਾਈ ਜਿਲਾਂ ਪ੍ਰਦਾਨ ਗੁਰਜੀਤ ਕੌਰ ਨੇ ਕੀਤੀ ਇਸ ਵਿਚ ਵੱਖ ਵੱਖ ਬਲਾਕਾਂ ਦੀਆਂ ਆਸ਼ਾ ਨੇ ਸ਼ਮੂਲੀਅਤ ਕੀਤੀ । ਜਿਸ ਵਿੱਚ ਜਿਲਾ ਪ੍ਰਧਾਨ ਗੁਰਜੀਤ ਕੌਰ ਜਰਨਲ ਸਕੱਤਰ ਅਮ੍ਰਿਤਪਾਲ ਕੌਰ,ਜਲੰਧਰ ਸ਼ਹਿਰੀ ਪ੍ਰਧਾਨ ਆਸ਼ਾ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਆਸ਼ਾ ਵਰਕਰਜ਼ ਨੂੰ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ ਤੇ ਜਲੰਧਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਚੂਪੀ ਧਾਰੀ ਹੋਈ ਹੈ ਅਤੇ ਕੋਵਿਡ 19 ਦਾ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਹ ਵੀ ਕਿਹਾ ਕੋਵਿਡ 19 ਦੇ ਭੱਤੇ ਵਿੱਚ ਕਟੌਤੀ ਕਰ ਦਿੱਤੀ ਹੈ ਸਰਕਾਰ ਵੱਲੋਂ ਆਸ਼ਾ ਵਰਕਰ ਨੂੰ 2500ਤੋ 1000 ਤੇ ਆਸ਼ਾ ਫੈਸਿਲੀਟੇਟਰ ਨੂੰ 1500 ਰੁਪਏ ਤੋਂ 500ਦਿੱਤੀ ਜਾ ਰਿਹਾ ਹੈ ਕਈ ਬਲਾਕਾ ਵਿੱਚ ਆਸ਼ਾ ਵਰਕਰ ਦੇ ਇਨਸੈਟਿਵ ਕਈ ਕਈ ਮਹੀਨੇ ਨਹੀਂ ਪਾਏ ਨਹੀਂ ਜਾਦੇ ਆਸ਼ਾ ਦੀ ਡਿਉਟੀ 24 ਘੰਟੇ ਹੈ ਇਸ ਕਰਕੇ ਆਸ਼ਾ ਵਰਕਰ ਨੂੰ ਉਜਰਤਾ ਕਾਨੂੰਨ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਇਸ ਰੈਲੀ ਵਿੱਚ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਗੁਰਮੁਖ ਸਿੰਘ ਪਰੇਮੀ,ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਆਗੂ ਕੁਲਜੀਤ ਕੌਰ ਖਾਲਸਾ ਸੀਤਾ ਬੁਲੰਦਪੁਰ ,ਪੂਨਮ,ਕਵਿਤਾ ਰਾਣੀ ਭੱਟੀ, ਚਰਨਜੀਤ ਕੌਰ,ਮਾਲਾ,ਉਪਾਸਨਾ,,ਨੀਤੂ,,ਮਧੂ,,ਕੂਲਜੀਤ,,ਮਨਦੀਪ ਕੌਰ,,ਸੋਨੀਆ,,ਕਿਰਨ ਨੇ ਸੰਬੋਧਨ ਕਰਦਿਆਂ ਸਰਕਾਰ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਹਰੇਬਾਜੀ ਕੀਤੀ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ