{ਸਵੈ ਰੁਜ਼ਗਾਰ ਲਈ ਸਬਸਿਡੀ ਅਤੇ ਕਰਜਾ ਦਿੰਦੀ ਹੈ ਸਰਕਾਰ – ਗੌਰਵ ਕੁਮਾਰ}

ਫਗਵਾੜਾ 20 ਫਰਵਰੀ

(ਡਾ ਰਮਨ,ਅਜੇ ਕੋਛੜ )

ਡਿਪਟੀ ਕਮੀਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰਤਾਂ ਨੂੰ ਸਵੈ-ਰੁਜ਼ਗਾਰ ਕਰਨ ਸਬੰਧੀ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਨਗਰ ਸੁਧਾਰ ਟਰੱਸਟ ਦੀ ਹਰਗੋਬਿੰਦ ਨਗਰ ਸਥਿਤ ਇਮਾਰਤ ‘ਚ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ ਵਿਖੇ ਚਲਾਏ ਜਾ ਰਹੇ ਸਿਲਾਈ, ਕਟਾਈ ਅਤੇ ਬਿਊਟੀਸ਼ੀਅਨ ਦੇ ਸਿਖਲਾਈ ਸੈਂਟਰ ਵਿਖੇ ਰੁਜਗਾਰ ਸੰਬੰਧੀ ਸਰਕਾਰੀ ਸਕੀਮਾਂ ਬਾਰੇ ਜਾਗੁਰਕਤਾ ਲਿਆਉਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿਲ•ਾ ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਸ੍ਰੀਮਤੀ ਨੀਲਮ ਮਹੇ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੌਰਵ ਕੁਮਾਰ ਕੈਰੀਅਰ ਕੌਂਸਲਰ ਕਪੂਰਥਲਾ ਨੇ ਔਰਤਾਂ ਨੂੰ ਸਵੈ-ਰੁਜ਼ਗਾਰ ਕਰਨ ਅਤੇ ਆਪਣੇ ਹੱਥੀਂ ਕੰਮ ਸਿਖਕੇ ਰੁਜ਼ਗਾਰ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਹਨ, ਜਿਹਨਾ ਅਧੀਨ ਸਰਕਾਰ ਤੋਂ ਸਬਸਿਡੀ ਅਤੇ ਕਰਜ਼ਾ ਲੈਕੇ ਆਪਣਾ ਰੁਜਗਾਰ ਸ਼ੁਰੂ ਕੀਤਾ ਜਾ ਸਕਦਾ ਹੈ। ਉਹਨਾ ਨੇ ਔਰਤਾਂ ਨੂੰ ਸਵੈ-ਨਿਰਭਰ ਹੋਣ ਦਾ ਸੁਨੇਹਾ ਦਿੱਤਾ ਅਤੇ ਆਪਣੇ ਕੰਮ ਖੋਲ•ਣ ਲਈ ਪ੍ਰੇਰਿਤ ਕੀਤਾ। ਅਖੀਰ ਵਿਚ ਪ੍ਰਧਾਨ ਸੁਖਵਿੰਦਰ ਸਿੰਘ ਨੇ ਇਸ ਉਪਰਾਲੇ ਲਈ ਕੈਰੀਅਰ ਕੌਂਸਲਰ ਗੌਰਵ ਕੁਮਾਰ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਿਊਟੀਸ਼ਨ ਸੈਂਟਰ ਟੀਚਰ ਨੀਤੂ ਗੁਡਿੰਗ, ਟੇਲਰਿੰਗ ਅਤੇ ਕਟਿੰਗ ਟੀਚਰ ਇੰਦਰਜੀਤ ਕੌਰ, ਕੁਲਬੀਰ ਬਾਵਾ, ਮੈਨੇਜਰ ਜਗਜੀਤ ਸਿੰਘ, ਉਂਕਾਰ ਜਗਦੇਵ, ਪੰਜਾਬੀ ਗਾਇਕ ਮਨਮੀਤ ਮੇਵੀ, ਗੁਰਸੇਵਕ ਸਿੰਘ , ਗੁਰਿੰਦਰ ਸਿੰਘ, ਮਧੂ, ਜੋਤੀ, ਸਰਬਜੋਤ, ਰੰਜਨਾ, ਜਸਪ੍ਰੀਤ, ਬਨੀਤਾ, ਹੇਮਾ ਰਾਣੀ, ਗਰਿਮਾ, ਮੋਨਿਕਾ, ਸੁਰਜੀਤ, ਦੇਵਕੀ, ਸਾਕਸ਼ੀ, ਆਂਚਲ, ਕਿਰਨ, ਨਿਸ਼ਾ, ਕਮਲਜੀਤ ਛਾਬੜਾ, ਰੁਚਿਤਾ, ਸੁਨੈਨਾ ਆਦਿ ਹਾਜ਼ਰ ਸਨ।