ਗਿੱਦੜਬਾਹਾ, 17 ਅਕਤੂਬਰ, ਮਨਦੀਪ ਜੱਸੀ, ਰਾਜੂ ਗਿੱਦੜਬਾਹਾ
ਸਿਆਸੀ ਸ਼ਹਿ ਤੇ ਥਾਣਾ ਗਿੱਦੜਬਾਹਾ ਦੀ ਪੁਲਿਸ ਵੱਲੋਂ ਪੱਤਰਕਾਰ ਰਣਜੀਤ ਸਿੰਘ ਗਿੱਲ ਗੁਰੂਸਰ ਤੇ ਦਰਜ ਮਾਮਲੇ ਦੇ ਰੋਸ ਵਜੋਂ ਅੱਜ ਗਿੱਦੜਬਾਹਾ ਦੇ ਪੱਤਰਕਾਰਾਂ, ਸਮਾਜਸੇਵੀਆਂ ਤੇ ਕਿਸਾਨਾਂ ਨੇ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੁਤਲਾ ਫੂਕਿਆ। ਇਸ ਮੌਕੇ ਪ੍ਰਦਸ਼ਨਕਾਰੀਆਂ ਨੇ ਵਿਧਾਇਕ ਰਾਜਾ ਵੜਿੰਗ ਅਤੇ ਥਾਣਾ ਗਿੱਦੜਬਾਹਾ ਦੀ ਪੁਲਿਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸਮਾਜਸੇਵੀ ਗੁਰਪ੍ਰੀਤ ਸਿੰਘ ਕੋਟਲੀ, ਸਮਾਜਸੇਵੀ ਨਛੱਤਰ ਸਿੰਘ ਬਾਬਾ, ਸੁਖਜਿੰਦਰ ਸਿੰਘ ਕਾਉਣੀ, ਰਣਜੀਤ ਗਿੱਲ ਗੁਰੂਸਰ, ਸੋਨੀ ਢੱਲਾ ਨੇ ਦੱਸਿਆ ਕਿ ਬੀਤੇ ਪਿੰਡ ਗੁਰੂਸਰ ਵਿਖੇ ਕਿਸਾਨਾਂ ਨੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਕਰਦਿਆਂ ਕਾਲੀਆਂ ਝੰਡੀਆਂ ਵਿਖਾਈਆਂ ਸਨ ਤੇ ਪੱਤਰਕਾਰ ਰਣਜੀਤ ਗਿੱਲ ਨੇ ਇਨ੍ਹਾਂ ਖ਼ਬਰਾਂ ਨੂੰ ਪ੍ਰਕਾਸ਼ਿਤ ਕੀਤਾ ਸੀ ਜਿਸ ਤੋਂ ਤੈਸ਼ ਵਿੱਚ ਆ ਕੇ ਵਿਧਾਇਕ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਪੱਤਰਕਾਰ ਰਣਜੀਤ ਗਿੱਲ ਨੇ ਅਸਿੱਧੇ ਤੌਰ ਤੇ ਇਸ ਰੋਸ ਲਈ ਜਿੰਮੇਵਾਰ ਦੱਸਿਆ ਤੇ ਅੱਜ ਸਵੇਰੇ 4 ਵਜੇ ਰਣਜੀਤ ਗਿੱਲ ਨੂੰ ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਘਰੋਂ ਚੁੱਕ ਲਿਆ ਤੇ ਉਸ ਤੇ ਕਈ ਧਰਾਵਾਂ ਤਹਿਤ ਝੂਠਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਇੱਕ ਹਫ਼ਤੇ ਚ ਇਹ ਮਾਮਲਾ ਰੱਦ ਨਾ ਕੀਤਾ ਤਾਂ ਵਿਧਾਇਕ ਰਾਜਾ ਵੜਿੰਗ ਤੇ ਪੁਲਿਸ ਪ੍ਰਸ਼ਾਸ਼ਨ ਦਾ ਬਾਈਕਾਟ ਕਰਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਲੰਬੀ, ਮਲੋਟ, ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਿਹਬ ਦੇ ਪੱਤਰਕਾਰ ਵੀ ਹਾਜ਼ਰ ਸਨ।