(ਅਮਿਤ ਸ਼ਰਮਾ)

ਜ਼ਿਲ੍ਹਾ ਜਲੰਧਰ ਅਧੀਨ ਆਉਂਦੇ ਪਿੰਡ ਸਰਹਾਲੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਜਿ ਪਬਲਿਕ ਸਕੂਲ ਵਿਖੇ 17 ਵਾਂ ਸਾਲਾਨਾ ਪ੍ਰੋਗਰਾਮ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਗੁਰਬੀਰ ਸਿੰਘ ਗਿੱਲ ਹਾਰਟ ਅਤੇ ਸ਼ੂਗਰ ਸਬੰਧੀ ਬਿਮਾਰੀਆਂ ਦੇ ਮਾਹਰ ਆਕਸਫੋਰਡ ਹਾਸਪਿਟਲ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਬੱਚਿਆਂ ਵੱਲੋਂ ਸਕਿੱਟਾਂ ਭੰਗੜਾ ਗਿੱਧਾ ਆਦਿ ਪੇਸ਼ ਕੀਤਾ ਗਿਆ ਬੱਚਿਆਂ ਦੇ ਮਾਂ ਪਿਓ ਅਤੇ ਆਏ ਹੋਏ ਸੱਜਣਾਂ ਵੱਲੋਂ ਭਰਪੂਰ ਆਨੰਦ ਮਾਣਿਆ ਇਸ ਮੌਕੇ ਮੁੱਖ ਮਹਿਮਾਨ ਵੱਲੋਂ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਆਲੇ ਦੁਆਲੇ ਦੇ ਪਿੰਡਾਂ ਦੇ ਆਏ ਹੋਏ ਮੋਹਤਵਾਰ ਸੱਜਣਾਂ ਨੇ ਭਰਪੂਰ ਆਨੰਦ ਮਾਣਿਆ ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ ਸਮਰਾ ਡਾਇਰੈਕਟਰ ਰਘਬੀਰ ਸਿੰਘ ਚਾਹਲ ਅਤੇ ਪ੍ਰਿੰਸੀਪਲ ਵੱਲੋਂ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ।