ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ) ਸਾਹਕੋਟ ਸ਼ਹਿਰ ਵਿੱਚ ਫਲ਼ ਅਤੇ ਸਬਜੀ ਵਿਕਰੇਤਾਂ ਨਹੀ ਵਰਤ ਰਹੇ ਸਾਵਧਾਨੀਆ ਜਿਸ ਨਾਲ ਕੋਰੋਨਾ ਵਾਇਰਸ ਨਾਮ ਦੀ ਬਿਮਾਰੀ ਫੈਲਣ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ ਇਹ ਗੱਲ੍ਹ ਜਦੋ ਪੱਤਰਕਾਰਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸ਼ਹਿਰ ਵਿੱਚ ਫਲ਼ ਤੇ ਸਬਜੀ ਦੀਆ ਰੇੜੀਆ ਤੇ ਜਾ ਕੇ ਦੇਖਿਆ ਕਿ ਕਿਸੇ ਵੀ ਵਿਕਰੇਤਾਂ ਦੇ ਮੂੰਹ ਤੇ ਮਾਸਕ ਨਹੀ ਪਾਇਆ ਹੋਇਆ ਸੀ ਅਤੇ ਕਿਸੇ ਦੇ ਹੱਥਾਂ ਤੇ ਦਸਤਾਨੇ ਨਹੀ ਪਾਏ ਹੋਏ ਸਨ ਅਤੇ ਕੁੱਝ ਰੇੜੀਆ ਤੇ ਤਾਂ ਸੋਸ਼ਲ ਡਿਸਟੈਂਸਿਗ ਦੀਆ ਧੱਜੀਆਂ ਵੀ ਉਡਾਈਆ ਜਾ ਰਹੀਆ ਸਨ ਅਤੇ ਜਦੋ ਪੱਤਰਕਾਰਾਂ ਨੇ ਵਿਕਰੇਤਾਂ ਤੋਂ ਪੁੱਛਿਆ ਗਿਆ ਕਿ ਤੁਸੀ ਮੂੰਹ ਮਾਸਕ ਤੇ ਹੱਥਾਂ ਵਿੱਚ ਦਸਤਾਨੇ ਨਹੀ ਪਾਏ ਹੋਏ ਤਾਂ ਹਰ ਵਿਕਰੇਤਾਂ ਦਾ ਇੱਕੋ ਜੁਆਬ ਸੀ ਉਹ ਹੁਣੇ ਰੋਟੀ ਖਾ ਕੇ ਹੱਟਿਆ ਅਤੇ ਇਸੇ ਸਬੰਧ ਵਿੱਚ ਪੱਤਰਕਾਰਾਂ ਨੇ ਡਾਕਟਰ ਅਮਰਦੀਪ ਸਿੰਘ ਦੁੱਗਲ ਐਸ ਐਮ ਓ ਸਾਹਕੋਟ ਨਾਲ ਗੱਲ੍ਹ ਕੀਤੀ ਤਾਂ ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸਾਸ਼ਨ ਵੱਲੋ ਜੋ ਹਦਾਇਤਾਂ ਜਾਰੀ ਕੀਤੀਆ ਗਈਆ ਹਨ ਉਹਨਾਂ ਸਾਰੀਆ ਸਾਵਧਾਨੀਆ ਦੀ ਪਾਲਣਾ ਕੀਤੀ ਜਾਵੇਗੀ ਅਤੇ ਜੇ ਕਰ ਕਿਸੇ ਵੀ ਫਲ਼ ਜਾਂ ਸਬਜੀ ਵਿਕਰੇਤਾਂ ਨੇ ਸਾਵਧਾਨੀਆ ਦੀ ਪਾਲਣਾ ਨਾ ਕੀਤੀ ਜਾਂ ਸਾਡੇ ਕੋਲ੍ਹ ਕਿਸੇ ਦੀ ਸ਼ਕਾਇਤ ਆਈ ਤਾਂ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।