ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਤੇ ਪ੍ਰਾਈਵੇਟ ਗੱਡੀਆਂ ‘ਤੇ ਆਰਮੀ, ਪ੍ਰੈਸ, ਚੇਅਰਮੈਨ ਜਾਂ ਹੋਰ ਅਹੁਦੇ ਲਿਖਣ ‘ਤੇ ਪਾਬੰਦੀ ਦੇ ਹੁਕਮ ਰਸਮੀ ਤੌਰ ‘ਤੇ ਜਾਰੀ ਕਰ ਦਿੱਤੇ ਹਨ। ਇਹਨਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਐਂਬੂਲੈਂਸ, ਫਾਇਰ ਬ੍ਰਿਗੇਡ, ਪੁਲਿਸ ਪੈਟਰੋਲ ਅਤੇ ਹੋਰ ਕੋਈ ਵਾਹਨ ਜੋ ਜਾਨ ਬਚਾਉਣ ਵਾਸਤੇ ਵਰਤਿਆ ਜਾ ਰਿਹਾ ਹੋਵੇ, ਨੂੰ ਇਹਨਾਂ ਹੁਕਮਾਂ ਤੋਂ ਛੋਟ ਹੋਵੇਗੀ। ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਹੁਕਮ 72 ਘੰਟਿਆਂ ਅੰਦਰ ਲਾਗੂ ਕਰਨ ਦੀ ਹਦਾਇਤ ਕੀਤੀ ਹੈ।ਹੁਕਮਾਂ ਦਾ ਪੂਰਾ ਵੇਰਵਾ ਪੜ੍ਹਨ ਲਈ ਕਲਿੱਕ ਕਰੋ