Home Punjabi-News ਸਾਬਕਾ ਮੰਤਰੀ ਮਾਨ ਨੇ ਪਿੰਡ ਖੇੜਾ, ਨੰਗਲ, ਭਬਿਆਣਾ ਅਤੇ ਭਾਣੋਕੀ ‘ਚ ਸੁਣੀਆਂ...

ਸਾਬਕਾ ਮੰਤਰੀ ਮਾਨ ਨੇ ਪਿੰਡ ਖੇੜਾ, ਨੰਗਲ, ਭਬਿਆਣਾ ਅਤੇ ਭਾਣੋਕੀ ‘ਚ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ

* ਪਿੰਡ ਖੇੜਾ ਦੇ ਗੁਰੂ ਘਰ ‘ਚ ਹੋਏ ਨਤਮਸਤਕ
ਫਗਵਾੜਾ (ਡਾ ਰਮਨ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਚੇਅਰਮੈਨ ਨੇ ਅੱਜ ਪਿੰਡ ਖੇੜਾ, ਨੰਗਲ, ਭਬੀਆਣਾ ਅਤੇ ਭਾਣੋਕੀ ਦਾ ਦੌਰਾ ਕਰਕੇ ਉਕਤ ਪਿੰਡਾਂ ‘ਚ ਕੋਵਿਡ-19 ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਾਇਜਾ ਲਿਆ । ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਗੱਲ ਨੂੰ ਯਕੀਨੀ ਬਨਾਉਣ ਦੀ ਅਪੀਲ ਕੀਤੀ ਕਿ ਕੋਰੋਨਾ ਆਫਤ ਕਰਕੇ ਲਾਗੂ ਲਾਕਡਾਉਨ ਕਰਫਿਉ ਦਰਮਿਆਨ ਕੋਈ ਵੀ ਪਰਿਵਾਰ ਭੁੱਖਾ ਨਾ ਰਹਿ ਜਾਵੇ ਅਤੇ ਸਾਰੇ ਪਿੰਡਾਂ ਨੂੰ ਕੋਵਿਡ-19 ਤੋਂ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਗੁਰਦੁਵਾਰਾ ਸ਼੍ਰੀ ਗੁਰੂ ਰਵਿਦਾਸ ਜੀ ਪਿੰਡ ਖੇੜਾ ਵਿਖੇ ਨਤਮਸਤਕ ਹੋਣ ਉਪਰੰਤ ਪਿਛਲੇ 24 ਦਿਨ ਤੋ ਜਾਰੀ ਲੰਗਰ ਲਈ ਪ੍ਰਬੰਧਕ ਕਮੇਟੀ ਅਤੇ ਦਾਨੀ ਸੱਜਣਾ ਦਾ ਜਿਥੇ ਧੰਨਵਾਦ ਕੀਤਾ ਉੱਥੇ ਹੀ ਨਿੱਜੀ ਤੌਰ ਤੇ ਵੀ ਸਹਾਇਤਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਨਿਸ਼ਾ ਰਾਣੀ ਖੇੜਾ ਜਿਲਾ ਪ੍ਰੀਸ਼ਦ ਮੈਂਬਰ, ਸੰਤੋਸ਼ ਰਾਣੀ, ਨੰਦ ਲਾਲ, ਸਟੀਫਨ ਕੁਮਾਰ, ਅਜੇ ਕੁਮਾਰ, ਜੀਵਨ ਲਾਲ, ਦੀਪਾ ਖੇੜਾ, ਪਿਆਰਾ ਲਾਲ, ਵਿਜੈ ਕੁਮਾਰ, ਅਮਰਪਾਲ ਸਿੰਘ ਸੰਘਾ, ਜਗਜੀਵਨ ਰਾਮ ਪੰਚ, ਮਲਕੀਤ ਰਾਮ ਪੰਚ, ਦਲਵਿੰਦਰ ਸਿੰਘ ਢਿੱਲੋਂ, ਪ੍ਰਕਾਸ਼ ਰਾਮ, ਸਟੀਫਨ ਨਿਗਾਹ, ਪਿੰਦਰਜੀਤ ਸਿੰਘ ਸੰਘਾ, ਬਿੱਲੂ, ਰਾਜਾ, ਸੁਖਵਿੰਦਰ ਕੁਮਾਰ, ਧਰਮਪਾਲ, ਹਰਬਲਾਸ, ਡਾ. ਸੋਮ ਪ੍ਰਕਾਸ਼, ਕਸ਼ਮੀਰੀ ਲਾਲ ਸਾਬਕਾ ਸਰਪੰਚ, ਹਰੀਵੰਸ਼, ਗੋਬਿੰਦ ਰਾਮ, ਲੈਂਬਰ ਰਾਮ, ਚੰਦਰ ਹੰਸ ਪੰਚ, ਮਨਸਾ ਰਾਮ, ਹਰਬੰਸ ਲਾਲ, ਜੋਗਿੰਦਰ ਰਾਮ, ਪਰਮਜੀਤ, ਅਮਰਜੀਤ ਸਿੰਘ ਸਾਬਕਾ ਸਰਪੰਚ, ਹਰਕਮਲ ਕੌਰ ਬਲਾਕ ਸੰਮਤੀ ਮੈਂਬਰ, ਤਰਸੇਮ ਲਾਲ ਪੰਚ, ਚੈਂਚਲ ਰਾਮ ਸਾਬਕਾ ਸਰਪੰਚ, ਸ਼ਿੰਦਾ ਸਾਬਕਾ ਬਲਾਕ ਸੰਮਤੀ ਮੈਂਬਰ, ਲਾਲ ਸਿੰਘ, ਰਫੀਕ ਮੁਹੰਮਦ ਸਮੇਤ ਹੋਰ ਪਤਵੰਤੇ ਹਾਜਰ ਸਨ।