* ਕੋਵਿਡ-19 ਦੇ ਖਤਰੇ ‘ਚ ਡਾਕਟਰਾਂ ਦਾ ਹੌਸਲਾ ਸ਼ਲਾਘਾਯੋਗ
ਫਗਵਾੜਾ (ਡਾ ਰਮਨ /ਅਜੇ ਕੋਛੜ) ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਸ਼ਹਿਰ ਦੇ ਪ੍ਰਾਈਵੇਟ ਸਿਹਤ ਅਦਾਰਿਆਂ ਗਾਂਧੀ ਹਸਪਤਾਲ, ਵਿਰਕ ਹਸਪਤਾਲ ਅਤੇ ਖਾਨ ਹਸਪਤਾਲ ਦਾ ਦੌਰਾ ਕਰਕੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ। ਉਨ੍ਹਾਂ ਉਕਤ ਹਸਪਤਾਲਾਂ ‘ਚ ਦਾਖਲ ਮਰੀਜਾਂ ਦੀ ਸੇਵਾ ‘ਚ ਰੁੱਝੇ ਡਾਕਟਰਾਂ, ਨਰਸਾਂ ਅਤੇ ਹਸਪਤਾਲ ਸਟਾਫ ਦੇ ਜਜਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਦੇ ਭਾਰੀ ਖਤਰੇ ਵਿਚਕਾਰ ਜਿੱਥੇ ਦੁਨੀਆ ਠਹਿਰ ਜਿਹੀ ਗਈ ਹੈ। ਵਿਦਿਅਕ ਅਦਾਰੇ, ਬਾਜਾਰ, ਦਫਤਰ, ਕਾਰਖਾਨੇ ਤੇ ਫੈਕਟਰੀਆਂ ਬੰਦ ਪਈਆਂ ਹਨ। ਅੱਧੀ ਦੁਨੀਆ ਲਾਕਡਾਉਨ ਕਰਕੇ ਘਰਾਂ ‘ਚ ਕੈਦ ਹੋ ਗਈ ਹੈ ਤਾਂ ਜੋ ਇਸ ਬਿਮਾਰੀ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ ਪਰ ਉੱਥੇ ਹੀ ਦੂਸਰੇ ਪਾਸੇ ਡਾਕਟਰ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਫਰੰਟ ਲਾਈਨ ਉੱਤੇ ਲੜਾਕੂ ਯੋਧਿਆਂ ਦੀ ਭੂਮਿਕਾ ਨਿਭਾ ਰਹੇ ਹਨ ਜੋ ਕਿ ਕਾਬਿਲੇ ਤਰੀਫ ਹੈ। ਉਨ੍ਹਾਂ ਸਮੂਹ ਡਾਕਟਰਾਂ, ਨਰਸਾਂ ਅਤੇ ਹਸਪਤਾਲ ਸਟਾਫ ਨੂੰ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਹਰ ਜਰੂਰੀ ਸਾਵਧਾਨੀ ਵਰਤਣ ਦੀ ਹਦਾਇਤ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਆਈ.ਐਮ.ਏ. ਦੇ ਸਾਬਕਾ ਸਟੇਟ ਪ੍ਰਧਾਨ ਡਾ. ਐਸ.ਪੀ.ਐਸ. ਸੂਚ, ਡਾ. ਸਤਨਾਮ ਸਿੰਘ ਪਰਮਾਰ, ਡਾ. ਜਸਜੀਤ ਸਿੰਘ ਵਿਰਕ, ਡਾ. ਵਸੀਮ ਅਹਿਮਦ, ਡਾ. ਅਵਿਨਾਸ਼ ਸਿੰਘ ਚੌਹਾਨ ਆਦਿ ਵੀ ਹਾਜਰ ਸਨ।