ਫਗਵਾੜਾ( ਡਾ ਰਮਨ)

ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪ੍ਰਦੇਸ਼ ਕਾਰਜਕਾਰਨੀ ਦੇ ਵਿਸਤਾਰ ਮੌਕੇ ਫਗਵਾੜਾ ਦੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਮੇਅਰ ਅਰੁਣ ਖੋਸਲਾ ਨੂੰ ਪ੍ਰਦੇਸ਼ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਹੈ। ਜਿਸ ਨੂੰ ਲੈ ਕੇ ਫਗਵਾੜਾ ਦੇ ਭਾਜਪਾ ਨੇਤਾਵਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਭਾਜਪਾ ਦੇ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ,ਰਾਕੇਸ਼ ਦੁੱਗਲ,ਇੰਦਰਜੀਤ ਖਲਿਆਣ,ਨਿਤਿਨ ਚੱਢਾ,ਸੁਰਿੰਦਰ ਚੋਪੜਾ,ਸਾਬਕਾ ਕੌਂਸਲਰ ਪਰਮਜੀਤ ਸਿੰਘ ਖੁਰਾਨਾ,ਗਗਨ ਸੋਨੀ,ਭਾਜਯੁਮੋਂ ਜਿੱਲ੍ਹਾ ਪ੍ਰਧਾਨ ਸੋਨੀ ਰਾਵਲਪਿੰਡੀ, ਸਾਹਿਬੀ ਟੌਹਰੀ,ਮਧੂ ਭੂਸ਼ਣ ਕਾਲੀਆ, ਪ੍ਰਮੋਦ ਮਿਸ਼ਰਾ,ਸਾਬਕਾ ਕੌਂਸਲਰ ਰਾਜ ਕੁਮਾਰ ਗੁਪਤਾ,ਕੁਲਵਿੰਦਰ ਕਿੰਦਾ,ਚੰਦਰੇਸ਼ ਕੌਲ,ਚੰਦਾ ਮਿਸ਼ਰਾ, ਨਿੱਕੀ ਸ਼ਰਮਾ, ਰੀਨਾ ਖੋਸਲਾ,ਭਾਰਤੀ ਸ਼ਰਮਾ,ਸੁਦੇਸ਼ ਸ਼ਰਮਾ,ਅਸ਼ੋਕ ਜਲੋਟਾ,ਰਾਜੂ ਰਾਣਾ,ਅਸ਼ਵਨੀ ਸੁਧੀਰ,ਬ੍ਰਿਜ ਭੂਸ਼ਨ ਹਕੀਮ,ਮੁਕੇਸ਼ ਕੁਮਾਰ,ਪੱਪੂ ਸੁਧੀਰ, ਅੰਜੁਮ ਧੀਰ,ਗੁਲਸ਼ਨ ਵਧਵਾ,ਬਿੱਟੂ ਮੇਹਤਾ,ਇਸ਼ੂ ਵਧਾਵਨ,ਸ਼ਾਮ ਲਾਲ ਜਲੋਟਾ,ਰਮੇਸ਼ ਜੈਨ,ਵਿਨੋਦ ਗਾਬਾ,ਅਸ਼ੋਕ ਕੁਮਾਰ ਗੋਤਮ,ਯਸ਼ ਛਾਬੜਾ,ਕੁਮਰਾ ਜੀ,ਇੰਦਰ ਖੁਰਾਨਾ ਆਦਿ ਨੇ ਖੋਸਲਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨਾਲ ਭਾਜਪਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਸ਼੍ਰੀ ਖੋਸਲਾ ਅਗਾਂਹ ਨਾਲੋਂ ਵੱਧ ਚੜ ਕੇ ਕੰਮ ਕਰਨਗੇ। ਇਸ ਮੌਕੇ ਖੋਸਲਾ ਨੇ ਕਿਹਾ ਕਿ ਭਾਜਪਾ ਹਾਈਕਮਾਨ ਨੇ ਉਨ੍ਹਾਂ ਤੇ ਵਿਸ਼ਵਾਸ ਦਾ ਪ੍ਰਗਟਾਵਾ ਕਰਦੇ ਹੋਏ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਹੈ,ਜਿਸ ਦੇ ਲਈ ਉਹ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ,ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਪਾਰਟੀ ਹਾਈਕਮਾਨ ਨੂੰ ਵਿਸ਼ਵਾਸ ਦਿਵਾਇਆ ਕਿ ਪਹਿਲਾਂ ਦੀ ਤਰਾਂ ਹੀ ਪੂਰੀ ਤਨਦੇਹੀ ਨਾਲ ਪਾਰਟੀ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਆਗਾਮੀ ਨਗਰ ਨਿਗਮ ਚੋਣਾ ਦੌਰਾਨ ਪੂਰਨ ਬਹੁਮਤ ਲੈ ਕੇ ਜਿੱਤ ਹਾਸਲ ਕਰ ਨਗਰ ਨਿਗਮ ‘ਤੇ ਅਕਾਲੀ ਦਲ ਭਾਜਪਾ ਗਠਬੰਧਨ ਦਾ ਪਰਚਮ ਫਹਿਰਾਉਣਗੇ। ਇਸ ਮੌਕੇ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੂੰ ਡਬਲਯੂ ਐਚ ਓ ਤੇ ਕਾਰਜਕਾਰੀ ਬੋਰਡ ਦਾ ਚੇਅਰਮੈਨ ਬਣਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਦਾ ਲੋਹਾ ਹੁਣ ਪੂਰਾ ਸੰਸਾਰ ਮੰਨਣ ਲੱਗ ਪਿਆ ਹੈ। ਖੋਸਲਾ ਨੇ ਕਿਹਾ ਕਿ ਭਾਰਤ ਦੀ ਇਸ ਪ੍ਰਾਪਤੀ ਲਈ ਸਿਹਤ ਦੇ ਮਾਮਲੇ ਵਿਚ ਭਾਰਤ ਇੱਕ ਨਵੀਂ ਪੁਲਾਂਘ ਪੁੱਟੇਗਾ। ਡਾ.ਹਰਸ਼ਵਰਧਨ ਦੀ ਕਾਰਜਸ਼ੈਲੀ ਦਾ ਲਾਹਾ ਸਿਹਤ ਦੇ ਮਾਮਲੇ ਵਿਚ ਪੂਰੇ ਸੰਸਾਰ ਨੂੰ ਮਿਲੇਗਾ।