ਬਿਊਰੋ ਰਿਪੋਰਟ –
ਪੰਜਾਬ ਦੇ ਮੋਗਾ ਤੋਂ ਵੱਡੀ ਖ਼ਬਰ ਮਿਲੀ ਹੈ। ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਇਕ ਸੜਕ ਹਾਦਸੇ ਵਿਚ ਮਾਮੂਲੀ ਜਿਹਾ ਬਚ ਗਿਆ, ਜਦੋਂ ਕਿ ਉਸ ਦੇ ਸੁਰੱਖਿਆ ਮੁਲਾਜ਼ਮ ਗੁੱਡੂ ਦੀ ਮੌਤ ਹੋ ਗਈ। ਇਹ ਹਾਦਸਾ ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਬੁੱਧਵਾਰ ਤੜਕੇ 1 ਵਜੇ ਵਾਪਰਿਆ।।
ਮਜੀਠੀਆ ਆਪਣੇ ਕਾਫਲੇ ਨਾਲ ਜਲੰਧਰ ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਹੇ ਸਨ। ਉਸ ਦੀ ਪਾਇਲਟ ਕਾਰ ਕੋਟਕਪੂਰਾ ਬਾਈਪਾਸ ‘ਤੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਗੰਭੀਰ ਸੀ ਕਿ ਵਾਹਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਗੁੱਡੂ ਦੀ ਮੌਤ ਹੋ ਗਈ। ਗੁੱਡੂ ਸੀਆਈਐਸਐਫ ਦਾ ਸਿਪਾਹੀ ਸੀ