ਫਗਵਾੜਾ 18 ਸਤੰਬਰ (ਅਸ਼ੋਕ ਲਾਲ ਬਿਊਰੋ ਫਗਵਾੜਾ)
ਪਿੰਡ ਖਲਵਾੜਾ ਵਿਖੇ ਜਗਜੀਵਨ ਲਾਲ ਸਰਪੰਚ ਖਲਵਾੜਾ ਕਲੋਨੀ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਬੂਟੇ ਲਗਾਉਣ ਦੀ ਮੁਹਿਮ ਤਹਿਤ ਅੱਜ ਪਿੰਡ ਪੁੱਜੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੂਟੇ ਲਾਉਣ ਦਾ ਸ਼ੁਭ ਆਰੰਭ ਕਰਵਾਇਆ। ਉਹਨਾਂ ਦੇ ਨਾਲ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਪੰਡਵਾ, ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਮੋਹਨ ਲਾਲ ਸੂਦ ਚੇਅਰਮੈਨ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਪੰਜਾਬ, ਸੋਹਣ ਲਾਲ ਬੰਗਾ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ ਨੇ ਵੀ ਬੂਟੇ ਲਗਾਉਣ ਦੀ ਮੁਹਿਮ ਵਿਚ ਹਿੱਸਾ ਪਾਇਆ। ਕੈਬਿਨੇਟ ਮੰਤਰੀ ਧਰਮਸੋਤ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੁਕ ਹੋਣਾ ਚਾਹੀਦਾ ਹੈ ਅਤੇ ਆਪਣੇ ਖੁਸ਼ੀ ਦੇ ਮੌਕਿਆਂ ਅਤੇ ਬਜੁਰਗਾਂ ਦੀ ਯਾਦ ਵਿਚ ਬੂਟੇ ਲਗਾ ਕੇ ਉਹਨਾਂ ਦੇ ਦਰਖ਼ਤ ਬਣਨ ਤੱਕ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਨੂੰ ਸਾਫ ਸੁਥਰਾ ਵਾਤਾਵਰਣ ਪ੍ਰਾਪਤ ਹੋ ਸਕੇ। ਇਸ ਮੌਕੇ ਮੀਨਾ ਰਾਣੀ ਭਬਿਆਣਾ ਜਿਲ•ਾ ਪ੍ਰੀਸ਼ਦ ਮੈਂਬਰ, ਕੌਂਸਲਰ ਦਰਸ਼ਨ ਲਾਲ ਧਰਮਸੋਤ, ਕੌਂਸਲਰ ਬੰਟੀ ਵਾਲੀਆ, ਸੌਰਵ ਖੁੱਲਰ ਪ੍ਰਧਾਨ ਯੂਥ ਕਾਂਗਰਸ ਹਲਕਾ ਫਗਵਾੜਾ, ਗੁਰਜੀਤ ਪਾਲ ਵਾਲੀਆ,ਗੋਪੀ ਬੇਦੀ ਪਮੋਦ ਜੋਸ਼ੀ, ਬੋਬੀ ਵੋਹਰਾ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।
ਤਸਵੀਰ – ਪਿੰਡ ਖਲਵਾੜਾ ਕਲੋਨੀ ਵਿਖੇ ਬੂਟੇ ਲਗਾਉਣ ਮੌਕੇ ਕੈਬਿਨੇਟ ਮੰਤਰੀ ਦਰਸ਼ਨ ਲਾਲ ਧਰਮਸੋਤ ਦੇ ਨਾਲ ਚੇਅਰਮੈਨ ਮੋਹਨ ਲਾਲ ਸੂਦ, ਸੋਹਨ ਲਾਲ ਬੰਗਾ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਰਪੰਚ ਜਗਜੀਵਨ ਲਾਲ ਅਤੇ ਹੋਰ।