ਫਗਵਾੜਾ (ਅਜੇ ਕੋਛੜ ) ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਦੇ ਪ੍ਰਧਾਨ ਡਾ ਰਮਨ ਵਲੋਂ ਲੋਕਾਂ ਨੂੰ ਅਪਣੇ ਘਰਾ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸਾਡਾ ਸਭਣਾ ਦਾ ਫਰਜ਼ ਬਣਦਾ ਹੈ ਕਿ ਅਸੀ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਨਾਂ ਨਾ ਕਰੀਏ ਅਤੇ ਉਨ੍ਹਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਪਣਾ ਅਤੇ ਅਪਣੇ ਪਰਿਵਾਰ ਦਾ ਘਰ ਵਿੱਚ ਰਹਿ ਕੇ ਬਚਾਅ ਕਰੀੲੇ , ਕਿਉਕੀ ਜੇ ਪਰਿਵਾਰ ਦੇ ਕਿਸੇ ੲਿੱਕ ਵੀ ਮੈਂਬਰ ਨੂੰ ਕਰੋਨਾ ਦੀ ਬਿਮਾਰੀ ਲੱਗ ਗੲੀ ਤਾ ਸਮਝੋ ਘਰ ਦੇ ਸਾਰੇ ਮੈਂਬਰ ੲਿਸ ਬਿਮਾਰੀ ਦੀ ਚਪੇਟ ਵਿੱਚ ਆ ਸਕਦੇ ਹਨ ਇਸ ਲਈ ਆਪਾ ਨੂੰ ਅਹਿਤਿਆਤ ਰੱਖਣ ਦੀ ਲੋੜ ਹੈ ਕਿਸੇ ਨੂੰ ਕੋੲੀ ਐਮਰਜੈਸੀ ਹੋਵੇ ਜਾ ਕੋੲੀ ਮੁਸ਼ਕਿਲ ਹੋਵੇ ਤਾਂ ਸਰਕਾਰ ਵੱਲੋਂ ਦਿੱਤੇ ਹੈਲਪ ਲਾਈਨ ਨੰਬਰਾ ਤੇ ਸੰਪਰਕ ਕਰੋ ਅਤੇ ਪ੍ਰਸ਼ਾਸਨ ਨੁੰ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੳ