ਬਿਊਰੋ(ਅਸ਼ੋਕ ਲਾਲ ਉੱਚਾ ਪਿੰਡ)
ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਇਕ ਦਮਦਾਰ ਲੀਡਰ ਜਗਬੀਰ ਸਿੰਘ ਬਰਾੜ ਦੇ ਰੂਪ ਵਿੱਚ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤਾ ਗਿਆ ਸੀ ਤੇ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਵੀ ਇਹ ਲੱਗਣ ਲੱਗ ਪਿਆ ਸੀ ਕਿ ਹੁਣ ਅਕਾਲੀਦਲ ਨੂੰ ਟੱਕਰ ਦੇਣ ਲਈ ਇਕ ਦਮਦਾਰ ਨੇਤਾ ਮਿਲ ਗਿਆ ਹੈ ਅਤੇ ਬਰਾੜ ਸਾਬ ਨੇ ਵੀ ਪਾਰਟੀ ਦਾ ਹੁਕਮ ਮੰਨਦੇ ਹੋਏ ਆਪਣਾ ਸਟਿੰਗ ਹਲਕਾ ਜਲੰਧਰ ਕੈਂਟ ਛੱਡ ਕੇ ਨਕੋਦਰ ਦੀ ਕਮਾਂਡ ਸਾਂਭ ਲਈ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਵਰਕਰਾਂ ਨੂੰ ਆਪਣੇ ਨਾਲ ਜੋੜ ਕੇ ਇਲੈਕਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਅਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਾਕੀ ਪਾਰਟੀਆਂ ਨੂੰ ਸਖਤ ਟੱਕਰ ਦਿੱਤੀ ਪਰ ਕੰਪੈਨ ਦਾ ਟਾਈਮ ਘੱਟ ਹੋਣ ਕਾਰਨ ਪਾਰਟੀ ਇਹ ਸੀਟ ਹਾਰ ਗਈ ਜਿਸ ਨੂੰ ਬਰਾੜ ਸਾਬ ਨੇ ਸਿਰ ਮੱਥੇ ਕਬੂਲ ਕੀਤਾ ਅਤੇ ਨਮੇ ਸਿਰੇ ਤੋਂ ਵਰਕਰਾਂ ਦੇ ਦੁਖ ਸੁਖ ਦੇ ਸਾਝੀ ਬਣਦੇ ਹੋਏ ਹਲਕੇ ਵਿੱਚ ਦਿਨ ਰਾਤ ਇੱਕ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਅੱਜ ਤੱਕ ਜਾਰੀ ਹੈ ਪਰ ਪਿਛਲੇ ਦਿਨਾਂ ਤੋ ਇੱਕ ਚਿੱਠੀਆਂ ਦਾ ਦੌਰ ਦੇਖਣ ਨੂੰ ਮਿਲ ਰਿਹਾ ਖਾਸਕਰ ” ਨੂਰਮਹਿਲ” ਏਰੀਏ ਦੇ ਵਿੱਚ
(ਮਾਰਕਫੈਡ ਪੰਜਾਬ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ) ਜਿਆਦਾ ਹੀ ਮਿਹਰਬਾਨ ਹੋ ਰਹੇ ਹਨ ਘਰੋਂ ਘਰੀਂ ਵਾਈਸ ਪ੍ਰਧਾਨ ਜਿਲਾ ਜਲੰਧਰ ਦਿਹਾਤੀ ਬਣਾਏ ਜਾ ਰਹੇ ਹਨ ਅਤੇ ਓਹ ਵੀ ਮਾਰਕਫੈਡ ਦੇ ਲੈਟਰ ਪੈਡ ਤੇ ਬਿਨਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਦਸਤਖਤ ਕੀਤੇ ਬਗੈਰ ਲੈਟਰ ਇਸ਼ੂ ਕੀਤੇ ਜਾ ਰਹੇ ਹਨ ਇੱਥੋਂ ਤੱਕ ਕਿ (ਜਿਲਾ ਜਲੰਧਰ ਦਿਹਾਤੀ ਪ੍ਰਧਾਨ) ਦਾ ਵੀ ਕੋਈ ਜਿਕਰ ਨਹੀ ਹੈ।
ਤੇ ਹਲਕੇ ਦੇ ਇੰਨਚਾਰਜ ਨੂੰ ਤਾਂ ਕੋਈ ਜਾਣਕਾਰੀ ਹੀ ਨਹੀ ਹੈ ਜਾਣ-ਬੁੱਝ ਕੇ ਹਲਕੇ ਦਾ ਮਹੌਲ ਖਰਾਬ ਕੀਤਾ ਜਾ ਰਿਹਾ ਹੈ ਉਹ ਵੀ ਉਸ ਟਾਈਮ ਜਦ ਕਿ ਬਰਾੜ ਸਾਬ ਨੇ ਲੋਕਾਂ ਦੀ ਖਾਤਰ ਦਿਨ ਰਾਤ ਇੱਕ ਕੀਤਾ ਹੋਇਆ ਹੈ ਤਾਂ ਜੋ ਇੱਕ ਦਸ਼ਕ ਦੀ ਹਾਰ ਦਾ ਕਲੰਕ ਜੋ ਪਾਰਟੀ ਦੇ ਮੱਥੇ ‘ਤੇ ਲੱਗਾ ਹੈ ਓਹ ਧੋਇਆ ਜਾ ਸਕੇ ਪਰ ਲੱਗਦੇ ਹੈ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਹ ਗੱਲ ਪਚਾਣੀ ਮੁਸ਼ਕਲ ਹੋ ਰਹੀ ਹੈ ?
ਹਲਕੇ ਦੇ ਵਰਕਰਾਂ ਨੂੰ ਜਗਬੀਰ ਬਰਾੜ ਦੇ ਰੂਪ ਵਿੱਚ ਦਿੱਤਾ ਗਿਆ ਲੀਡਰ ਹਲਕੇ ਦੇ ਵਿਕਾਸ ਲਈ ਇਕ ਦਮਦਾਰ ਲੀਡਰ ਕਬੂਲ ਹੈ ਅਤੇ ਮੈਦਾਨ ਛੱਡ ਕੇ ਭੱਜਣ ਵਾਲਿਆਂ ਵਿੱਚੋਂ ਨਹੀ ਹੈ ਅਤੇ ਲਗਾਤਾਰ ਹਲਕੇ ਵਿੱਚ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ ਸ਼ਹਿਰ ਹੋਵੈ ਜਾਂ ਪਿੰਡ ਲਗਾਤਾਰ ਕੰਮ ਸਿਖਰਾ ਤੇ ਚੱਲ ਰਹੇ ਹਨ ਪਰ ਇਉਂ ਲੱਗਦਾ ਇਹ ਗੱਲ ਕਾਂਗਰਸ ਪਾਰਟੀ ਦੇ ਕੁੱਝ ਲੀਡਰਾਂ ਨੂੰ ਨਹੀ ਹਜਮ ਹੋ ਰਹੀ ਅਤੇ ਓਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਰ ਤੋਂ ਹੀ ਨਕੋਦਰ ਹਲਕੇ ਤੋਂ ਕਾਲੀਦਲ ਦਾ ਹੀ ਵਿਧਾਇਕ ਦੇਖਣਾ ਚਾਹੁੰਦੇ ਹਨ ।
ਜੇਕਰ ਸੀਨੀਅਰ ਲੀਡਰਸ਼ਿਪ ਨੇ ਹੁਣ ਤੋ ਹੀ ਦੋਨਾ ਹੱਥਾਂ ਵਿੱਚ ਲੱਡੂ ਰੱਖਣ ਦੀ ਚਾਹ ਵਾਲੇਆ ਲੀਡਰਾਂ ਦੇ ਨੱਥ ਨਾ ਪਾਈ ਤਾਂ ਓਹ ਦਿਨ ਦੂਰ ਨਹੀਂ ਜਿਸ ਤਰਾ ਫਿਲੌਰ ਵਿਧਾਨ ਸਭਾ ਹਲਕੇ ਵਿੱਚ ਕਾਲੀਦਲ ਦੀ ਹੈਟ੍ਰਿਕ ਲੱਗੀ ਹੈ ਇਸ ਤਰ੍ਹਾਂ ਹੀ ਨਕੋਦਰ ਹਲਕੇ ਚ ਵੀ ਅਕਾਲੀ ਦਲ ਦੀ ਹੈਟ੍ਰਿਕ ਲੱਗਣ ਨੂੰ ਕੋਈ ਨੀ ਰੋਕ ਸਕੇਗਾ ਇੱਥੇ ਇਹ ਵੀ ਜਿਕਰਯੋਗ ਹੈ ਕਿ ਵਾਇਸ ਪ੍ਰਧਾਨ ਵਾਲੀਆਂ ਚਿੱਠੀਆਂ ਸਿਰਫ ਸਮਰਾ ਸਾਬ ਦੇ ਹਮਾਇਤੀਆਂ ਨੂੰ ਹੀ ਦਿੱਤੀਆਂ ਜਾ ਰਹੀਆਂ ਹਨ ਕੀ ਹਲਕੇ ਦੇ ਬਾਕੀ ਵਰਕਰ ਕਾਗਰਸੀ ਨਹੀ ਹਨ ਕੀ ਓਹਨਾ ਦੀ ਪਾਰਟੀ ਨੂੰ ਕੋਈ ਦੇਣ ਨਹੀ ਹੈ
ਇੱਕ ਪਾਰਟੀ ਵਰਕਰ ਨੇ ਤਾਂ ਇਹ ਵੀ ਕਬੂਲਿਆ ਹੈ ਕਿ ਬਰਾੜ ਸਾਬ ਦਾ ਸਾਥ ਨਾ ਛੱਡਣ ਕਾਰਨ ਆਉਣ ਵਾਲੇ ਸਮੇਂ ਵਿੱਚ ਨਤੀਜੇ ਭੁਗਤਣ ਦੀਆਂ ਗੱਲਾਂ ਵੀ ਕਹੀਆ ਜਾ ਰਹੀਆਂ ਹਨ ਜੋ ਕਿ ਇੱਕ ਬਹੁਤ ਹੀ ਘਟੀਆ ਕਿਸਮ ਦੀ ਰਾਜਨੀਤੀ ਹੈ ਜਿਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਜੇ ਹੁਣ ਤੋ ਹੀ ਮੁੱਖ ਮੰਤਰੀ ਸਾਹਿਬ ਨੇ ਕੋਈ ਸਖਤ ਕਾਰਵਾਈ ਨਾ ਕੀਤੀ ।