ਫਗਵਾੜਾ (ਡਾ ਰਮਨ ) ਸਾਂਈ ਕਰਨੈਲ ਸ਼ਾਹ ਗੱਦੀ ਨਸ਼ੀਨ ਦਰਬਾਰ ਨੂਰ-ਏ-ਖੁਦਾ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਦੇ ਵੱਡੇ ਭਰਾ ਅਤੇ ਸ਼ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਖਾਲਸਾ ਦਲ ਪੰਜਾਬ ਦੇ ਫਗਵਾੜਾ ਪ੍ਰਧਾਨ ਗਿਆਨੀ ਜੋਗਿੰਦਰ ਸਿੰਘ (68 ) ਪੁੱਤਰ ਗੁਰਬਚਨ ਸਿੰਘ ਵਾਸੀ ਨਿਊ ਹਰਕਰਿਸ਼ਨ ਨਗਰ ਫਗਵਾੜਾ ਦੇ ਨਮਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜੀ ਮੰਡੀ ਫਗਵਾੜਾ ਵਿਖੇ ਕਰਵਾਈ ਗਈ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਰਾਜ ਪਰਮਿੰਦਰ ਸਿੰਘ ਹਜੂਰੀ ਰਾਗੀ ਜੱਥੇ ਨੇ ਵਿਰਾਗਮਈ ਕੀਰਤਨ ਸਰਵਣ ਕਰਵਾਇਆ। ਉਪਰੰਤ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਜਰਨੈਲ ਸਿੰਘ ਫਿਲੌਰ, ਅਜੀਤ ਸਿੰਘ ਰਾਹੀ, ਡਾ. ਹਰਮੇਲ ਸਿੰਘ ਜੱਸਲ, ਪ੍ਰੀਤਮ ਸਿੰਘ ਚਾਚੋਕੀ, ਨਛੱਤਰ ਸਿੰਘ ਪਵਾਰ ਅਤੇ ਮਨਦੀਪ ਸਿੰਘ ਸੰਧੂ ਕੌਮੀ ਪ੍ਰੈਸ ਸਕੱਤਰ ਨੇ ਕਿਹਾ ਕਿ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਖਾਲਸਾ ਦਲ ਪੰਜਾਬ ਦੇ ਫਗਵਾੜਾ ਪ੍ਰਧਾਨ ਵਜੋਂ ਗਿਆਨੀ ਜੋਗਿੰਦਰ ਸਿੰਘ ਨੇ 21 ਸਾਲ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ। ਉਹਨਾਂ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਹੀ ਜੱਥੇਬੰਦੀ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਸਾਂਈ ਕਰਨੈਲ ਸ਼ਾਹ ਨੇ ਕਿਹਾ ਕਿ ਉਹਨਾਂ ਦੇ ਵੱਡੇ ਭਰਾ ਜੋਗਿੰਦਰ ਸਿੰਘ ਬਹੁਤ ਹੀ ਸ਼ਾਂਤ, ਧਾਰਮਿਕ ਪ੍ਰਵਿਰਤੀ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ। ਜਿਹਨਾਂ ਦੇ ਅਕਾਲ ਚਲਾਣੇ ਨਾਲ ਉਹਨਾਂ ਨੂੰ ਡੂੰਘਾ ਸਦਮਾ ਲੱਗਾ þ ਪਰ ਪਰਮਾਤਮਾ ਦਾ ਭਾਣਾ ਸਾਰਿਆਂ ਨੂੰ ਮੰਨਣਾ ਪੈਂਦਾ þ। ਇਸ ਮੌਕੇ ਭਾਈ ਅਵਤਾਰ ਸਿੰਘ, ਭਾਈ ਅਮਰੀਕ ਸਿੰਘ, ਗ੍ਰੰਥੀ ਭਾਈ ਮੇਹਰਬਾਨ ਸਿੰਘ, ਬਾਬਾ ਮਲੰਗ ਜੀ, ਸਾਂਈ ਜੇ.ਬੀ. ਸ਼ਾਹ ਪਾਂਛਟ, ਸ਼ਾਮ ਬਾਬੂ, ਦੇਵੀ ਪ੍ਰਕਾਸ਼ ਨੰਬਰਦਾਰ, ਲਸ਼ਕਰੀ ਰਾਮ, ਰਾਮ ਪਾਲ ਸਾਹਨੀ ਸਰਪੰਚ, ਪੰਚਾਇਤ ਮੈਂਬਰਾਂ ਹਰਨੇਕ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਚੁੰਨੀ ਰਾਮ ਨਿੱਕਾ, ਊਸ਼ਾ ਰਾਨੀ, ਪਰਮਜੀਤ ਕੌਰ, ਪਰਮਿੰਦਰ ਸਿੰਘ ਸ਼ਨੀ, ਜਸਵੀਰ ਸਿੰਘ ਕਾਲਾ, ਬਲਜਿੰਦਰ ਸਿੰਘ, ਅਮਰੀਕ ਸਿੰਘ, ਸਾਬਕਾ ਸਰਪੰਚ ਗਿਆਨ ਚੰਦ, ਕਾਮਰੇਡ ਰਣਦੀਪ ਸਿੰਘ ਰਾਣਾ, ਰਣਜੀਤ ਸਿੰਘ, ਪ੍ਰੇਮ ਨਾਥ, ਸੁਖਦੇਵ ਸਿੰਘ, ਅਵਤਾਰ ਸਿੰਘ, ਚਰਨਜੀਤ ਪਰੇਮਪੁਰ, ਵਿਜੈ ਸ਼ਿਵਪੁਰੀ, ਨਿਰਮਲ ਚੱਕ ਹਕੀਮ, ਅਰਵਿੰਦ ਪਾਠਕ, ਰਾਜਾ ਸਾਹਨੀ ਆਦਿ ਹਾਜਰ ਸਨ।