(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆਂ

ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵੱਲੋਂ ਹੋਲੀ ਦਾ ਤਿਉਹਾਰ 8 ਮਾਰਚ ਦਿਨ ਐਤਵਾਰ ਸਵੇਰੇ 5:30 ਤੋਂ 7 ਵਜੇ ਤੱਕ ਨਵਾਂ ਕਿਲ੍ਹਾ ਰੋਡ ‘ਬੱਬਰ ਫਾਰਮਜ਼’ ਸ਼ਾਹਕੋਟ ਵਿਖੇ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਸਬੰਧੀ ਗਰੁੱਪ ਦੀ ਵਿਸ਼ੇਸ਼ ਮੀਟਿੰਗ ਮੈਨੇਜਰ ਸੁਖਦੇਵ ਧਵਨ ਅਤੇ ਗੌਰਵ ਮੈਸਨ ਦੀ ਅਗਵਾਈ ਹੇਠ ਹੋਈ। ਜਿਕਰਯੋਗ ਹੈ ਕਿ ਇਹ ਗਰੁੱਪ ਹਰ ਤਿਉਹਾਰ ਨੂੰ ਅਨੋਖੇ ਢੰਗ ਨਾਲ ਮਨਾਉਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਵੰਦਨਾ ਧਵਨ ਅਤੇ ਕੁਲਦੀਪ ਕੁਮਾਰ ਸਚਦੇਵਾ ਨੇ ਦੱਸਿਆ ਕਿ ਹੋਲੀ ਨਾਲ ਸਬੰਧਤ ਕੋਰਿਉਗਰਾਫੀਆਂ ਪੇਸ਼ ਕਰਵਾਈਆਂ ਜਾਣਗੀਆਂ। ਛੋਟੇ-ਛੋਟੇ ਬੱਚਿਆਂ ਦੁਆਰਾ ਜੋ ਭਗਵਾਨ ਕ੍ਰਿਸ਼ਨ ਦਾ ਰੂਪ ਵਿੱਚ ਅਜੇ ਹੋਣਗੇ, ਉਨਾਂ ਨਾਲ ਫੁੱਲਾਂ ਅਤੇ ਗੁਲਾਲ ਦੇ ਨਾਲ ਹੋਲੀ ਖੇਡੀ ਜਾਵੇਗੀ। ਇਸ ਮੌਕੇ ਲੰਗਰ ਇੰਚਾਰਜ ਦੀਪਕ ਗੋਇਲ ਦੀ ਅਗਵਾਈ ਹੇਠ ਆਈਆਂ ਹੋਈਆਂ ਸੰਗਤਾਂ ਨੂੰ ਕੇਸਰ ਬਦਾਮਾਂ ਵਾਲੀ ਸ਼ਰਦਈ ਦੇ ਲੰਗਰ ਛਕਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਗੋਇਲ, ਪ੍ਰਸ਼ੋਤਮ ਪਾਸੀ, ਮੈਨੇਜਰ ਸੁਖਦੇਵ ਧਵਨ, ਗੌਰਵ ਮੈਸਨ, ਰਾਜੀਵ ਸੋਬਤੀ, ਸੰਜੀਵ ਅਰੋੜਾ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਜੈ ਚੰਦ, ਸੁਖਵਿੰਦਰ ਸਿੰਘ ਬੈਂਕ ਵਾਲੇ, ਸੁਖਜੀਤ ਕੌਰ, ਪ੍ਰਵੇਸ਼ ਕੁਮਾਰ ਲਾਡੀ, ਬਖਸ਼ੀਸ਼ ਸਿੰਘ ਮਠਾੜੂ, ਪ੍ਰਿੰਸੀਪਲ ਵੰਦਨਾ ਧਵਨ ਆਦਿ ਹਾਜਰ ਸਨ