ਵੱਡੀ ਗਿਣਤੀ ’ਚ ਰਾਮ ਭਗਤਾ ਨੇ ਮਾਨਿਆ ਰਾਮ ਲੀਲਾ ਦਾ ਅਨੰਦ
26 ਅਕਤੂਬਰ ਤੱਕ ਰਾਮਗੜ੍ਹੀਆ ਚੌਂਕ ਸ਼ਾਹਕੋਟ ਵਿਖੇ ਹੋਵੇਗਾ ਰਾਮ ਲੀਲਾ ਦਾ ਮੰਚਨ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ/ਮਲਸੀਆਂ,
ਸੁਧਾਰ ਕਲੱਬ (ਰਜਿ.) ਸ਼ਾਹਕੋਟ ਵੱਲੋਂ ਦੁਸ਼ਹਿਰੇ ਦੇ ਤਿਉਹਾਰ ਸਬੰਧੀ ਰਾਮਗੜ੍ਹੀਆ ਚੌਂਕ ਸ਼ਾਹਕੋਟ ਵਿਖੇ ਸ਼੍ਰੀ ਰਾਮ ਲੀਲਾ ਡਰਾਮਾਟ੍ਰਿਕ ਕਲੱਬ ਦੀ ਪੇਸ਼ਕਸ਼ ਸ਼੍ਰੀ ਰਾਮ ਲੀਲਾ ਕਰਵਾਈ ਜਾ ਰਹੀ ਹੈ। ਇਸ ਮੌਕੇ ਸਭ ਤੋਂ ਪਹਿਲਾ ਮਾਤਾ ਰਾਣੀ ਮੰਦਿਰ ਭੀੜਾ ਬਜ਼ਾਰ ਸ਼ਾਹਕੋਟ ਦੇ ਪੰਡਿਤ ਓਮ ਦੱਤ ਸ਼ਰਮਾਂ ਨੇ ਪੂਜਾ ਕੀਤੀ, ਉਪਰੰਤ ਪਹਿਲੀ ਨਾਈਟ ਦਾ ਸ਼ੁੱਭ ਅਰੰਭ ਅਮਨ ਮਲਹੋਤਰਾ ਉੱਘੇ ਸਮਾਜ ਸੇਵਕ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨਾਂ ਨਾਲ ਵੱਡੀ ਗਿਣਤੀ ’ਚ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੀਆ ਸਖਸ਼ੀਅਤਾਂ ਮੌਜੂਦ ਸਨ। ਇਸ ਮੌਕੇ ਮੁੱਖ ਮਹਿਮਾਨ ਅਮਨ ਮਲਹੋਤਰਾ ਨੇ ਕਿਹਾ ਕਿ ਭਗਵਾਨ ਰਾਮ ਚੰਦਰ ਕਨ-ਕਨ ਵਿੱਚ ਵਸੇ ਹਨ ਅਤੇ ਉਹ ਹਰ ਧਰਮ ਦੇ ਗੁਰੂ ਹਨ। ਉਨਾਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਅਤੇ ਹਰ ਪਾਸੇ ਸੁੱਖ-ਸ਼ਾਂਤੀ ਬਣਾਈ ਰੱਖਣ ਲਈ ਭਗਵਾਨ ਸ਼੍ਰੀ ਰਾਮ ਚੰਦਰ ਅੱਗੇ ਅਰਦਾਸ ਕੀਤੀ। ਇਸ ਮੌਕੇ ਚੇਅਰਮੈਨ ਤਰਸੇਮ ਮਿੱਤਲ ਅਤੇ ਪ੍ਰਧਾਨ ਅਸ਼ਵਨੀ ਢੰਡ ਨੇ ਕਿਹਾ ਕਿ ਸ਼ਾਹਕੋਟ ਦੀ ਰਾਮ ਲੀਲਾ 1965 ਤੋਂ ਕਰਵਾਈ ਜਾ ਰਹੀ ਹੈ, ਜਿਸ ਨੂੰ ਰਾਮ ਭਗਤਾ ਦੇ ਸਹਿਯੋਗ ਨਾਲ ਕਮੇਟੀ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਰਾਮ ਲੀਲਾ 26 ਅਕਤੂਬਰ ਤੱਕ ਕਰਵਾਈ ਜਾਵੇਗੀ। ਇਸ ਮੌਕੇ ਕਲਾਕਾਰਾਂ ਨੇ ਰਾਮ ਲੀਲਾ ਦਾ ਮੰਚਨ ਕਰਦਿਆ ਵੱਖ-ਵੱਖ ਕਿਰਦਾਰ ਨਿਭਾਉਂਦਿਆ ਸੁੰਦਰ ਦ੍ਰਿਸ਼ ਪੇਸ਼ ਕੀਤੇ, ਜਿਨਾਂ ਦਾ ਵੱਡੀ ਗਿਣਤੀ ’ਚ ਰਾਮ ਭਗਤਾ ਨੇ ਦੇਰ ਰਾਤ ਤੱਕ ਖੂਬ ਅਨੰਦ ਮਾਨਿਆ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ