K9NEWSPUNJAB BUREAU-

ਆਉਣ ਵਾਲੇ ਸਮੇਂ ਦੇ ਸੁਪਰਸਟਾਰ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੀਤੀਵਾਲ ਦੇ( ਗੋਸ਼ੀ ਤੇ ਪਵਨਦੀਪ) ਜਿਹਨਾਂ ਨੂੰ ਗਾਉਣ ਤੇ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਹੈ ਪਰੰਤੂ ਪਹਿਲਾਂ ਇਹਨਾਂ ਵਲੋਂ ਆਪਣੀ ਇਸ ਕਲਾ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ ਸੀ ਕਿਉਂਕਿ ਇਹਨਾਂ ਦਾ ਇਹ ਮੰਨਣਾ ਸੀ ਕਿ ਇਹਨਾਂ ਕੋਲ ਕੋਈ ਉਸਤਾਦ ਨਹੀਂ ਸੀ ਪਰ ਹੌਲੀ-ਹੌਲੀ ਇਹਨਾਂ ਨੇ ਆਪਣੇ ਯਾਰਾ ਦੋਸਤਾਂ ਨਾਲ ਆਪਣਾ ਇਹ ਸ਼ੌਕ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੱਜਣਾਂ ਮਿੱਤਰਾਂ ਨੇ ਵੀ ਇਹਨਾਂ ਨੂੰ ਕਾਫ਼ੀ ਹੌਸਲਾ ਅਫਜ਼ਾਈ ਕੀਤੀ ਤੇ ਇਹਨਾਂ ਨੇ ਫੇਸਬੁੱਕ ਤੇ ਆਪਣੇ ਇਸ ਸ਼ੌਕ ਨੂੰ ਸਾਂਝਾ ਕਰਨਾ ਸ਼ੁਰੂ ਕੀਤਾ ਸਿਰਫ ਆਪਣੀ ਮੰਨ ਦੀ ਸ਼ਾਂਤੀ ਲਈ ਅਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਿਆ ਕਰਦੇ ਸਨ ਕਿ ਕਦੇ ਤਾਂ ਇਹਨਾਂ ਦੀ ਵੀ ਰੱਬ ਸੁਣੂਗਾ ।ਘਰ ਦੇ ਹਾਲਾਤ ਵੀ ਇਹਨਾ ਦੇ ਇੰਨੇ ਚੰਗੇ ਨਹੀਂ ਹਨ ਕਿ ਇਹ ਕੋਈ ਆਪਣੇ ਇਸ ਸ਼ੌਕ ਨੂੰ ਗਾਣੇ ਦੇ ਰੂਪ ਵਿੱਚ ਲਿਆ ਸਕਣ ਤੇ ਉਸ ਨੂੰ ਰਿਕਾਰਡ ਕਰਵਾ ਸਕਣ( ਗੋਸ਼ੀ ਅਤੇ ਪਵਨਦੀਪ) ਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਨੂੰ ਹੀ ਤਰਜੀਹ ਦਿੱਤੀ ਹੈ ਓਹ ਚਾਹੇ ਕਮੇਡੀ ਹੋਵੇ ਜਾ ਫਿਰ ਸਮਾਜ ਨੂੰ ਸੇਧ ਦੇਣ ਲਈ ਕੋਈ ਠੋਸ ਗਾਣਾ ਤੇ ਇਹਨਾਂ ਵਲੋਂ ਮਜਦੂਰੀ ਕਰਦੇ ਸਮੇਂ ਵਿੱਚ ਵੀ ਕੋਈ ਨਾ ਕੋਈ ਸੌਂਗ ਤਿਆਰ ਕਰ ਹੀ ਲਿਆ ਜਾਂਦਾ ਹੈ ਘਰ ਦੇ ਚੁੱਲ੍ਹੇ ਨੂੰ ਚਲਾਉਣ ਦੇ ਨਾਲ ਨਾਲ ਆਪਣੀ ਕਲਾ ਨੂੰ ਵੀ ਲੋਕਾਂ ਨਾਲ ਸਾਂਝਾ ਕਰ ਲਿਆ ਜਾਂਦਾ ਹੈ !
ਸਾਡੇ ਸਮਾਜ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਕਲਾਕਾਰਾਂ ਦੀ ਮਦਦ ਲਈ ਅੱਗੇ ਆਏ ਅਤੇ ਇਹਨਾਂ ਦੀ ਬਾਂਹ ਫੜੇ ਤਾਂ ਜੋ ਇਹਨਾਂ ਦੀ ਕਲਾ ਨੂੰ ਵੀ ਪਰ ਲੱਗ ਸਕਣ। (K9 NEWS PUNJAB )ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਜਿਸ ਦੇ ਚਲਦਿਆਂ ਸ਼ਾਇਦ ਕੋਈ ਸੱਜਣ ਇਹਨਾਂ ਨੌਜਵਾਨਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕਰ ਲਏ।
ਸਾਡਾ ਚੈਨਲ ਇਹਨਾਂ ਨੂੰ ਫਰੀ ਵਿੱਚ ਪ੍ਰਮੋਟ ਕਰੇਗਾ ਜਦ ਤੱਕ ਇਹ ਚਾਹੁੰਣ ਅਤੇ
ਇੱਕ ਸੌਂਗ ਦੀ ਔਡੀਓ ਵੀ ਜਲਦ ਹੀ ਸਾਡੇ ਚੈਨਲ ਵਲੋਂ ਸਪਾਂਸਰ ਕੀਤੀ ਜਾਵੇਗੀ ਅਗਰ ਇਹਨਾਂ ਦੀ ਇੱਛਾ ਹੋਏਗੀ

 

ਸੁਣੋ ਇਨ੍ਹਾਂ ਦਾ ਨਵਾ ਗੀਤ ਜੋਂ ਸਮਾਜ ਦੀ ਅਸਲੀਅਤ ਦਰਸਾਉਂਦਾ ਹੈ।

https://m.facebook.com/story.php?story_fbid=571248100299903&id=100022441544842