ਫਗਵਾੜਾ ( ਅਜੈ ਕੋਛੜ ) ਫਗਵਾੜਾ ਖੂਨਦਾਨ ਦੇ ਖੇਤਰ ਚ ਨਿਰੰਤਰ ਕੰਮ ਕਰ ਰਹੀ ਉਘੀ ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਬਲੱਡ ਸੇਵਾ ਸਮਿਤੀ ਫਗਵਾੜਾ ਵਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪਰਕਾਸ਼ ਪੂਰਵ ਦੇ ਮੌਕੇ ਮਾਨਵਤਾ ਭਲਾਈ ਲਈ ਇਕ ਵਿਸ਼ਾਲ ਖੂਨਦਾਨ ਕੈਂਪ ਮਿਤੀ 12 ਨਵੰਬਰ ਸਵੇਰੇ 10 ਵਜੇ ਤੋ 3 ਵਜੇ ਤਕ ਸਿਵਲ ਹਸਪਤਾਲ ਬਲੱਡ ਬੈਂਕ ਵਿਖੇ ਲਗਾਇਆ ਜਾਵੇਗਾ ਇਸ ਮਹਾਨ ਕਾਰਜ ਕਿ ਇੱਛੁਕ ਖੂਨਦਾਨੀ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ ।