ਫਗਵਾੜਾ (ਡਾ ਰਮਨ /ਅਜੇ ਕੋਛੜ) ਮਾੜੇ ਅਨਸਰਾਂ ਵਿਰੁੱਧ ਵਿੰਢੀ ਮੁਹਿੰਮ ਤਹਿਤ ਅੈਸ ਅੈਸ ਪੀ ਕਪੂਰਥਲਾ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅੈਸ ਪੀ ਫਗਵਾੜਾ ਮਨਿੰਦਰ ਸਿੰਘ ਅਤੇ ਡੀ ਅੈਸ ਪੀ ਫਗਵਾੜਾ ਸੁਰਿੰਦਰ ਚਾਦ ਦੀ ਯੋਗ ਅਗਵਾਈ ਹੇਠ ਅੈਸ ਐਚ ਓ ਸਿਟੀ ਓਂਕਾਰ ਸਿੰਘ ਬਰਾੜ ਵਲੋ ਕੀਤੇ ਯਤਨਾਂ ਸਦਕਾ ਫਗਵਾੜਾ ਪੁਲਸ ਨੇ ਪੰਜਾਬ ਨੈਸ਼ਨਲ ਬੈਂਕ ਬ੍ਰਾਚ ਨਹਿਰੂ ਨਗਰ ਵਿੱਚੋਂ ੲਿੱਕ ਵਿਆਕਤੀ ਵਲੋਂ 60,000 ਰੁਪਏ ਕੱਢਵਾਉਣ ਤੋਂ ਬਾਅਦ ਲੁੱਟ ਖੋਹ ਦਾ ਮਾਮਲਾ ਦਰਜ ਕੀਤਾ ਸੀ ਜਿਸਦੇ ਚੱਲਦਿਆਂ ਥਾਣਾ ਸਿਟੀ ਦੇ ਅੈਸ ਐਚ ਓ ਉਂਕਾਰ ਸਿੰਘ ਬਰਾੜ ਨੇ ਜਾਂਚ ਕਰਦਿਆਂ ਉਕਤ ਝੂਠੀ ਲੁੱਟ ਖੋਹ ਦਾ ਪਰਦਾਫਾਸ਼ ਕਰਦਿਆਂ ਹੋੲਿਆ ਸ਼ਿਕਾੲਿਤ ਕਰਤਾ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਗਿ੍ਰਫਤਾਰ ਕਰ ਲਿਆ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਹਰਦਾਸਪੁਰ ਦੇ ਇੱਕ ਵਿਅਕਤੀ ਪ੍ਰਭਜੋਤ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਹਰਦਾਸਪੁਰ ਨੇ ਪੁਲਿਸ ਤੇ ਮੀਡੀਆ ਨੂੰ ਦਿੱਤੇ ਗੲੇ ਬਿਆਨਾ ਵਿੱਚ ਕਿਹਾ ਸੀ ਕਿ ਉਹ ਪੰਜਾਬ ਨੈਸ਼ਨਲ ਬੈਂਕ ਵਿੱਚੋਂ 60,000 ਕੱਢਾਉਣ ਆਇਆਂ ਸੀ ਤੇ ਬੈਂਕ ਵਿੱਚ ਪਹਿਲਾਂ ਤੋਂ ਹੀ ਦੋ ਮਾੜੇ ਅਨਸਰ ਬੈਠੇ ਸਨ ਜਿਨ੍ਹਾਂ ਨੇ ਚੈਕ ਭਰਨ ਵਿੱਚ ਉਸ ਦੀ ਮੱਦਦ ਕੀਤੀ ਸੀ ਤੇ ਪੈਸੇ ਕੱਢਵਾਉਣ ਤੋਂ ਬਾਅਦ ਉਹ ਦੋਵੇ ਵਿਆਕਤੀ ਉਸ ਦੇ ਨਾਲ ਬੈਂਕ ਵਿੱਚੋਂ ਬਾਹਰ ਨਿਕਲੇ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕਾਰ ਖਰਾਬ ਹੈਂ ਤੇ ਧੱਕਾ ਲਾਉਣ ਦੀ ਜ਼ਰੂਰਤ ਹੈ ਜਦੋਂ ਉਹ ਕਾਰ ਦੇ ਕੋਲ ਪਹੁੰਚਿਆਂ ਤਾ ਉਨ੍ਹਾਂ ਨੋਜਵਾਨਾਂ ਵਿੱਚੋਂ ੲਿੱਕ ਜਾਣੇ ਨੇ ਉਸ ਦੀਆ ਅੱਖਾਂ ਵਿੱਚ ਸਪਰੈਅ ਮਾਰੀ ਅਤੇ ਦੂਜੇ ਅਨਸਰ ਨੇ ਰਿਵਾਲਵਰ ਵਿਖਾਉਦਿਆ ਹੋਏ ਉਸ ਕੋਲੋ 60, 000 ਰੁਪਏ ਖੋਹ ਲੲੇ ਅਤੇ ਮੋਕੇ ਤੋਂ ਫਰਾਰ ਹੋ ਗੲੇ ਥਾਣਾ ਸਿਟੀ ਦੇ ਅੈਸ ਐਚ ਓ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਦੋਂ ਮਾਮਲੇ ਸੰਬੰਧੀ ਜਾਂਚ ਸ਼ੁਰੂ ਕੀਤੀ ਗਈ ਤਾਂ ੲਿਲਾਕੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆ ਵਿੱਚ ਸਾਫ ਤੌਰ ਤੇ ਨਜ਼ਰ ਆਇਆ ਕਿ ਪ੍ਰਭਜੋਤ ਸਿੰਘ ਦੇ ਨਾਲ ਦੋ ਹੋਰ ਵਿਅਕਤੀ ਬੈਂਕ ਵਿੱਚੋਂ ਬਾਹਰ ਨਿਕਲ ਰਹੇ ਸਨ ਉਸ ਦੇ ਪੁਰਾਣੇ ਜਾਣਕਾਰ ਸਨ ਅਤੇ ਉਹ ਤਿੰਨੋ ਪੈਦਲ ਹੀ ਗੋਲ ਚੋਕ ਤੋਂ ਹੁੰਦੇ ਹੋਏ ਦੂਜੀ ਸਾਇਡ ਚੱਲੇ ਗੲੇ ਸਨ ਜੋ ਕਿ ਸੀ ਸੀ ਟੀ ਵੀ ਫੁਟੈਜ ਵਿੱਚ ਸਾਫ ਨਜ਼ਰ ਆ ਰਿਹਾ ਹੈ ਇਸ ਤੋਂ ੲਿਹ ਸਾਬਿਤ ਹੋ ਗਿਆ ਕਿ ਪ੍ਰਭਜੋਤ ਸਿੰਘ ਨਾਲ ਕੋੲੀ ਲੁੱਟ ਖੋਹ ਦੀ ਵਾਰਦਾਤ ਨਹੀਂ ਹੋੲੀ ਹੈ ਅਤੇ ਨਾ ਹੀ ਕੋਈ ਵਿਅਕਤੀ ਕਾਰ ਵਿੱਚ ਆਇਆ ਹੈ ਅਤੇ ਨਾ ਹੀ ਕਿਸੇ ਨੇ ਸਪਰੈਅ ਅਤੇ ਰਿਵਾਲਵਰ ਵਿਖਾ ਕੇ ਉਸ ਕੋਲੋ ਪੈਸੇ ਖੋਹੇ ਹਨ ਪ੍ਰਭਜੋਤ ਵਲੋਂ ਕੱਢਵਾਏ ਗੲੇ 60, 000 ਰੁਪਏ ਬੇਈਮਾਨੀ ਦੇ ਚੱਲਦਿਆਂ ਹੱੜਪ ਕਰਦੇ ਸਨ ਜਿਸ ਦੇ ਚੱਲਦਿਆਂ ਉਸ ਨੇ ਪੂਰੀ ਵਿਡੀਓ ਨਾਲ ੲਿਹ ਸਾਰਾ ਘਟਨਾਕ੍ਰਮ ਖੂਦ ਹੀ ਤਿਆਰ ਕੀਤਾ ਸੀ ਜਿਸ ਦੇ ਚੱਲਦਿਆਂ ਪ੍ਰਭਜੋਤ ਦੇ ਖਿਲਾਫ ਪੁਲਿਸ ਵਲੋਂ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਗਿ੍ਰਫਤਾਰ ਕਰ ਲਿਆ ਹੈ