(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆ,ਭਾਜਪਾ ਦੀ ਮੀਟਿੰਗ ਮੰਡਲ ਪ੍ਰਧਾਨ ਸੰਜੀਵ ਸੋਬਤੀ ਦੇ ਗ੍ਰਹਿ ਵਿਖੇ ਜਿਲ੍ਹਾ ਪ੍ਰਧਾਨ ਸੁਦਰਸ਼ਨ ਸੋਬਤੀ ਅਤੇ ਜਿਲ੍ਹਾ ਜਨਰਲ ਸਕੱਤਰ ਸੰਜਮ ਮੈਸਨ ਦੀ ਅਗਵਾਈ ਹੇਠ ਹੋਈ। ਇਸ ਮੌਕੇ ਟੀਮਾਂ ਦੇ ਵਿਸਥਾਰ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਮਿਸ਼ਨ-2022 ਨੂੰ ਦੇਖਦਿਆ ਵਰਕਰਾਂ ਨੂੰ ਅੱਜ ਤੋਂ ਹੀ ਡੱਟ ਜਾਣ ਬਾਰੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਜਿਲ੍ਹਾ ਪ੍ਰਧਾਨ ਸੁਦਰਸ਼ਨ ਸੋਬਤੀ ਅਤੇ ਜਿਲ੍ਹਾ ਜਨਰਲ ਸਕੱਤਰ ਸੰਜਮ ਮੈਸਨ ਨੇ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ, ਜੋ ਪਰਿਵਾਰਵਾਦ ਤੋਂ ਰਹਿਤ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਆਮ ਲੋਕ, ਮੁਲਾਜ਼ਮ ਵਰਗ ਸਭ ਦੁੱਖੀ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਕਾਂਗਰਸ ਨੂੰ ਮੁੰਹ ਤੱਕ ਨਹੀਂ ਲਗਾਉਣਗੇ ਕਿਉਂਕਿ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਦੇਸ਼ ਦਾ ਹਰ ਵਰਗ ਖੁਸ਼ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਹੁਲ ਕੌਸ਼ਲ, ਪ੍ਰਸ਼ੋਤਮ ਪਾਸੀ, ਰਜਿੰਦਰ ਕੁਮਾਰ ਗੁਪਤਾ, ਰਾਜਾ ਗੋਸਾਈ, ਸੋਹਣ ਲਾਲ ਵਰਮਾ, ਅਨਵਰ ਘਈ, ਗਗਨ ਚੌਹਾਨ, ਜੈ ਗੋਪਾਲ, ਅਰਜਨ ਸ਼ਰਮਾਂ, ਅਮਿਤ ਮਹਿਤਾ, ਮਹਿੰਦਰ ਸਿੰਘ, ਅਨਮੋਲ ਵਰਮਾ, ਸ਼ੈਰਿਫ਼ ਘਈ, ਅਨਿਲ ਗੋਇਲ ਆਦਿ ਹਾਜ਼ਰ ਸਨ।