ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856


ਸ਼ਾਹਕੋਟ: ਬੀਤੀ ਰਾਤ ਮਲਸੀਆਂ ਰੋਡ ਸ਼ਾਹਕੋਟ ਵਿਖੇ ਨਿਊ ਹਾਲੈਂਡ ਟਰੈਕਟਰ ਏਜੰਸੀ ਦੀ ਵਰਕਸ਼ਾਪ ਕੈਲਾਸ਼ ਆਟੋ ਵਰਲਡ ਵਿਖੇ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਨਿਊ ਹਾਲੈਂਡ ਟਰੈਕਟਰ ਏਜੰਸੀ ਮਲਸੀਆਂ ਰੋਡ ਸ਼ਾਹਕੋਟ ਦੇ ਨਜ਼ਦੀਕ ਟਰੈਕਟਰ ਰਿਪੇਅਰ ਦੀ ਵਰਕਸ਼ਾਪ ਕੈਲਾਸ਼ ਆਟੋ ਵਰਲਡ ਵਿਖੇ ਅਚਾਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਰੂਪ ਧਾਰ ਗਈ ਕਿ ਵਰਕਸ਼ਾਪ ਅੰਦਰ ਖੜ੍ਹੇ ਕਰੀਬ 10 ਟਰੈਕਟਰ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜ ਕੇ ਸੁਆਹ ਹੋ ਗਏ। ਇਸ ਸਬੰਧੀ ਸਵੇਰੇ ਕਰੀਬ 3:30 ਵਜੇ ਜਦ ਕਿਸੇ ਰਾਹਗੀਰ ਨੇ ਦੇਖਿਆ ਤਾਂ ਉਸ ਨੇ ਇਸ ਸੂਚਨਾ ਨਿਊ ਹਾਲੈਂਡ ਟਰੈਕਟਰ ਏਜੰਸੀ ਦੇ ਮੈਨੇਜਰ ਪਰਮਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਕੋਟਲਾ ਸੂਰਜ ਮੱਲ੍ਹ (ਸ਼ਾਹਕੋਟ) ਨੂੰ ਦਿੱਤੀ ਤਾਂ ਉਨਾਂ ਮੌਕੇ ਤੇ ਪਹੁੰਚ ਕੇ ਇਸ ਸਬੰਧੀ ਫਾਇਰ ਬ੍ਰਿਗੇਡ ਦੀ ਟੀਮ ਅਤੇ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ ਤਾਂ ਗੁਰਮੀਤ ਸਿੰਘ ਘੁੰਮਣ ਫਾਇਰ ਅਫ਼ਸਰ ਸ਼ਾਹਕੋਟ-ਨਕੋਦਰ ਦੀ ਅਗਵਾਈ ’ਚ ਸ਼ਾਹਕੋਟ ਅਤੇ ਨਕੋਦਰ ਤੋਂ ਫਾਇਰ ਬਿਗ੍ਰੇਡ ਦੀਆਂ 2 ਗੱਡੀਆਂ ਅੱਗ ਬਝਾਉਣ ਲਈ ਮੌਕੇ ਤੇ ਪਹੁੰਚੀਆਂ, ਜਿਨਾਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ, ਪਰ ਉਦੋਂ ਤੱਕ ਸਾਰੇ ਟਰੈਕਟਰ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਏਜੰਸੀ ਦੇ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨਾਂ ਦਾ ਇਸ ਘਟਨਾ ’ਚ 10 ਟਰੈਕਟਰ ਅਤੇ ਹੋਰ ਕੀਮਤੀ ਸਮਾਨ ਸੜਕ ਕੇ ਸੁਆਹ ਹੋ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਵਿੱਚ 6 ਟਰੈਕਟਰ ਉਨਾਂ ਦੇ ਆਪਣੇ ਅਤੇ 4 ਟਰੈਕਟਰ ਰਿਪੇਅਰ ਹੋਣ ਲਈ ਆਏ ਸਨ, ਜਿਸ ਕਾਰਨ ਉਨਾਂ ਦਾ ਕਰੀਬ 50 ਤੋਂ 60 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਅੱਗ ਸ਼ਾਟ ਸਰਕਟ ਜਾਂ ਕਿਸੇ ਹੋਰ ਕਾਰਨ ਲੱਗੀ ਹੈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ।


ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ