(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ, ਅਮਨਪ੍ਰੀਤ ਸੋਨੂੰ)

ਸ਼ਾਹਕੋਟ/ਮਲਸੀਆਂ: ਸ਼ਾਹਕੋਟ ਪੁਲਿਸ ਵੱਲੋਂ ਸ੍ਰ. ਪਿਆਰਾ ਸਿੰਘ ਥਿੰਦ ਡੀ.ਐਸ.ਪੀ. ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਥਾਣਾ ਸ਼ਾਹਕੋਟ ਦੀ ਅਗਵਾਈ ’ਚ ਏ.ਐਸ.ਆਈ. ਬਲਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਬਾਊਪੁਰ, ਸ਼ਾਹਕੋਟ ਵਿਖੇ ਸਤਲੁਜ ਦਰਿਆ ਦੇ ਕਿਨਾਰੇ ਸਰਚ ਕੀਤੀ ਤਾਂ ਸਤਨਾਮ ਸਿੰਘ ਉਰਫ਼ ਸੱਤੂ ਉਰਫ਼ ਨਿਹੰਗ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਬਾਊਪੁਰ (ਸ਼ਾਹਕੋਟ) ਅਤੇ ਉਸ ਦਾ ਭਾਣਜਾ ਬੱਬੀ ਵਾਸੀ ਤਾਰੇਵਾਲ ਥਾਣਾ ਧਰਮਕੋਟ (ਮੋਗਾ) 2 ਭੱਠੀਆਂ ਲਗਾਕੇ ਨਜਾਇਜ਼ ਸ਼ਰਾਬ ਕਸੀਦ ਕਰ ਰਹੇ ਸਨ, ਜੋ ਪੁਲਿਸ ਨੂੰ ਦੇਖ ਦਰਿਆ ਦੇ ਪਾਣੀ ਵਿੱਚ ਛਾਲ ਮਾਰ ਮੌਕੇ ਤੋਂ ਭੱਜ ਗਏ। ਪੁਲਿਸ ਨੂੰ ਮੌਕੇ ਤੋਂ 50 ਬੋਤਲਾਂ ਨਜਾਇਜ਼ ਸ਼ਰਾਬ, 2 ਡਰੰਮ ਅਤੇ 6 ਤਰਪਾਲਾਂ ਵਿੱਚ ਰੱਖੀ 3200 ਲੀਟਰ ਲਾਹਣ ਤੇ 2 ਚਾਲੂ ਭੱਠੀਆਂ ਅਤੇ ਭੱਠੀਆਂ ਦਾ ਸਮਾਨ ਬ੍ਰਾਮਦ ਹੋਇਆ, ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।