ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ

ਅੱਜ ਸ਼ਾਹਕੋਟ ਦੇ ਨਜ਼ਦੀਕ ਪਿੰਡ ਢੰਡੋਵਾਲ ਵਿਖੇ ਚੋਰਾਂ ਨੇ ਬੀਤੀ ਰਾਤ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਘਰ ਨੂੰ ਸੰਨ ਲਗਾ ਕੇ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਇਸ ਸਬੰਧੀ ਜਦੋਂ ਸਵੇਰੇ ਨੂੰ ਘਰ ਦੇ ਮਾਲਕ ਨੂੰ ਪਿਤਾ ਲੱਗਾ ਤਾਂ ਉਸ ਨੇ ਸ਼ਾਹਕੋਟ ਪੁਲਿਸ ਨੂੰ ਦੱਸਿਆ ਕੇ ਸਾਡੇ ਘਰ ਵਿੱਚ ਚੋਰੀ ਹੋ ਗਈ ਹੈ ਸ਼ਾਹਕੋਟ ਸਬ ਡਵੀਜ਼ਨ ਦੇ DSP ਪਿਆਰ ਸਿੰਘ ਅਤੇ ਪੁਲਿਸ ਪਾਰਟੀ ASI ਗੁਰਮੁੱਖ ਸਿੰਘ ਅਤੇ ASI ਹਰਭਜਨ ਲਾਲ ਅਤੇ HC ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਘਰ ਦੇ ਮਾਲਕ ਬਲਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਢੰਡੋਵਾਲ ਸ਼ਾਹਕੋਟ ਨੇ ਦੱਸਿਆ ਕਿ ਅਸੀਂ ਡੇਰੇ ਤੇ ਰਹਿੰਦੇ ਹਾਂ ਅਤੇ ਬੀਤੀ ਰਾਤ ਉਹ ਆਪਣੇ ਪਰਿਵਾਰ ਸਮੇਤ ਕੂਲਰ ਲਗਾ ਕੇ ਵਿਹੜੇ ਵਿੱਚ ਸੁੱਤਾ ਪਿਆ ਸੀ ਜਦ ਉਨ੍ਹਾਂ ਨੇ ਸਵੇਰੇ ਨੂੰ ਉੱਠ ਕੇ ਦੇਖਿਆ ਤਾਂ ਕਮਰੇ ਵਿੱਚ ਸਾਰਾ ਹੀ ਸਮਾਨ ਖਿੱਲਰਿਆ ਪਿਆ ਸੀ ਅਤੇ ਕਮਰੇ ਵਿੱਚ ਪਾਈ ਅਲਮਾਰੀ ਵਿੱਚੋਂ ਸੋਨਾ ਅਤੇ ਚਾਂਦੀ ਦੇ ਗਹਿਣੇ ਅਤੇ ਨਕਦੀ ਅਤੇ ਪੌਂਡ ਚੋਰੀ ਹੋ ਚੁੱਕੇ ਸਨ ਅਤੇ ਘਰ ਦੇ ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕੇ ਚੋਰੀ ਹੋਇਆ ਸਮਾਨ 22 ਤੋਲੇ ਸੋਨਾ ਅਤੇ 20 ਤੋਲੇ ਚਾਂਦੀ ਦੇ ਗਹਿਣੇ ਅਤੇ 80 ਹਾਜ਼ਰ ਰੁਪਏ ਅਤੇ 400 ਰੁਪਏ ਦੇ ਪੌਂਡ ਚੋਰੀ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਸੀ,ਟੀ,ਵੀ, ਕਮਰੇ ਵੀ ਚੈੱਕ ਕੀਤੀ ਗਏ ਅਤੇ ਪੁਲਿਸ ਵੱਲੋਂ ਚੋਰਾ ਦੀ ਭਾਲ਼ ਸ਼ੁਰੂ ਕਰ ਦਿੱਤੀ ਗਈ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਦੀ ਵਿਸ਼ੇਸ਼ ਰਿਪੋਰਟ K9 ਨਿਊਜ਼ ਪੰਜਾਬ